ਇੰਡੀਆ ਨਿਊਜ਼
ਪੀ.ਏ.ਯੂ. ਵਿੱਚ ਮਧੂ ਮੱਖੀ ਪਾਲਣ ਬਾਰੇ ਸਰਦ ਰੁੱਤ ਸਕੂਲ ਕਾਮਯਾਬੀ ਨਾਲ ਸਿਰੇ ਚੜ੍ਹਿਆ
Published
3 years agoon

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਮਧੂ ਮੱਖੀ ਪਾਲਣ ਬਾਰੇ ਲਾਇਆ ਗਿਆ 21 ਰੋਜ਼ਾ ਸਰਦ ਰੁੱਤ ਸਕੂਲ ਕਾਮਯਾਬੀ ਨਾਲ ਨੇਪਰੇ ਚੜ੍ਹਿਆ । ਇਹ ਸਿਖਲਾਈ ਸਕੂਲ ‘ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਪਾਰਕ ਸ਼ਹਿਦ ਮੱਖੀ ਪਾਲਣ’ ਦੀ ਤਕਨੀਕ ਦੱਸਣ ਦੇ ਉਦੇਸ਼ ਨਾਲ ਲਾਇਆ ਗਿਆ ਸੀ । ਇਸ ਪ੍ਰੋਗਰਾਮ ‘ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਕਸ਼ਮੀਰ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਨਵੀਂ ਦਿੱਲੀ, ਓੜੀਸਾ, ਪੰਜਾਬ, ਤਾਮਿਲਨਾਡੂ ਅਤੇ ਲੱਦਾਖ ਸਮੇਤ 12 ਰਾਜਾਂ ਦੇ 29 ਸਿਖਿਆਰਥੀ ਸ਼ਾਮਿਲ ਹੋਏ ।
ਮੁੱਖ ਮਹਿਮਾਨ ਬਾਗਬਾਨੀ ਦੇ ਵਧੀਕ ਕਮਿਸ਼ਨਰ ਅਤੇ ਰਾਸ਼ਟਰੀ ਸ਼ਹਿਦ ਮੱਖੀ ਬੋਰਡ ਨਵੀਂ ਦਿੱਲੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਨਵੀਨ ਪਾਟਲੇ ਨੇ ਕਿਹਾ ਕਿ ਮਧੂ ਮੱਖੀ ਪਾਲਣ ਖੇਤਰ ਵਿੱਚ ਕੁਝ ਦਿੱਕਤਾਂ ਸਾਹਮਣੇ ਆ ਰਹੀਆਂ ਹਨ ਪਰ ਉਹਨਾਂ ਆਸ ਪ੍ਰਗਟਾਈ ਕਿ ਸ਼ਹਿਦ ਮੱਖੀ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਨਾਲ ਜਲਦ ਇਹਨਾਂ ਦਾ ਹੱਲ ਹੋ ਜਾਵੇਗਾ । ਉਹਨਾਂ ਕਿਹਾ ਕਿ ਕੁਝ ਫ਼ਸਲਾਂ ਅਜੇ ਤੱਕ ਅਛੂਤੀਆਂ ਹਨ ਅਤੇ ਇਹਨਾਂ ਦੀ ਸਿਫ਼ਾਰਸ਼ ਸ਼ਹਿਦ ਮੱਖੀ ਪਾਲਣ ਲਈ ਕਰਨ ਬਾਰੇ ਸੋਚਣਾ ਚਾਹੀਦਾ ਹੈ ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਆਈ ਸੀ ਏ ਆਰ ਨਵੀਂ ਦਿੱਲੀ ਦੇ ਮਾਨਵ ਸਰੋਤ ਵਿਕਾਸ ਦੇ ਵਧੀਕ ਨਿਰਦੇਸ਼ਕ ਜਨਰਲ ਡਾ. ਸੀਮਾ ਜੱਗੀ ਨੇ ਕਿਹਾ ਕਿ ਸ਼ਹਿਦ ਮੱਖੀ ਪਾਲਣ ਖੇਤਰ ਵਿੱਚ ਸਿਖਲਾਈ ਦਾ ਵਿਕਾਸ ਅਜੇ ਹੋ ਸਕਦਾ ਹੈ । ਇਸ ਲਈ ਸਰਦ ਰੁੱਤ ਸਕੂਲ ਦੋਹਰਾ ਹੱਲ ਹੈ । ਇਹ ਮਾਹਿਰਾਂ ਵੱਲੋਂ ਸ਼ਹਿਦ ਮੱਖੀ ਪਾਲਕਾਂ ਨੂੰ ਨੁਕਤੇ ਸਿਖਾਉਣ ਦੇ ਨਾਲ-ਨਾਲ ਸਿਖਿਆਰਥੀਆਂ ਨੂੰ ਵੀ ਸਿੱਖਣ ਦੇ ਮੌਕੇ ਦਿੰਦਾ ਹੈ ।
ਨੋਡਲ ਅਫ਼ਸਰ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਪੀ.ਏ.ਯੂ. ਵੱਲੋਂ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ । ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਨੇ ਇਸ ਖੇਤਰ ਵਿੱਚ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਉਹਨਾਂ ਨੇ ਡਾ. ਏ ਐੱਸ ਅਟਵਾਲ ਦੇ ਰੂਪ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਟ ਵਿਗਿਆਨੀ ਦਾ ਜ਼ਿਕਰ ਮਾਣ ਨਾਲ ਕੀਤਾ ਅਤੇ ਕਿਹਾ ਕਿ ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨੇ ਜਾਰੀ ਰੱਖੇ ਜਾਣਗੇ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ