ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਬੀਤੇ ਦਿਨੀਂ ਅੰਡਾ ਰਹਿਤ ਕੇਕ, ਮਫਿਨਜ਼ ਅਤੇ ਕੁਕੀਜ਼ ਬਨਾਉਣ ਬਾਰੇ ਇੱਕ ਸਿਖਲਾਈ ਵਰਕਸ਼ਾਪ ਲਾਈ । ਇਹ ਵਰਕਸ਼ਾਪ ਵਿਦਿਆਰਥੀਆਂ ਅਤੇ ਅਮਲੇ ਨੂੰ ਹੱਥੀਂ ਸਿਖਲਾਈ ਪ੍ਰਦਾਨ ਕਰਨ ਲਈ ਪੇਸ਼ੇਵਰ ਬੇਕਰ ਕੁਮਾਰੀ ਅਲਪਨਾ ਗੁਪਤਾ, ਮੈਸ. ਮੈਪਿਕ ਫੂਡਜ਼ ਵੱਲੋਂ ਲਾਈ ਗਈ ।
ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਕੁਮਾਰੀ ਅਲਪਨਾ ਗੁਪਤਾ ਦਾ ਸਵਾਗਤ ਕੀਤਾ ਅਤੇ ਉਹਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ । ਕੁਮਾਰੀ ਅਲਪਨਾ ਨੇ ਅੰਡਾ ਰਹਿਤ ਵੈਨੀਲਾ ਕੇਕ, ਮਫਿਨਜ਼ ਅਤੇ ਕੁਕੀਜ਼ ਆਦਿ ਬਨਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਇਸ ਕੰਮ ਵਿੱਚ ਉਹਨਾਂ ਦਾ ਸਾਥ ਡਾ. ਨੇਹਾ ਬੱਬਰ ਅਤੇ ਡਾ. ਅਰਸ਼ਦੀਪ ਸਿੰਘ ਨੇ ਦਿੱਤਾ । ਭੋਜਨ ਮਾਹਿਰ ਡਾ. ਅੰਤਿਮਾ ਗੁਪਤਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਸਿਖਲਾਈ ਦੌਰਾਨ ਬੀ ਟੈੱਕ ਭੋਜਨ ਤਕਨਾਲੋਜੀ ਆਖਰੀ ਸਾਲ, ਐੱਮ ਐੱਸ ਸੀ ਅਤੇ ਪੀ ਐੱਚ ਡੀ ਦੇ ਵਿਦਿਆਰਥੀ ਮੌਜੂਦ ਰਹੇ ।