ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ “ਫੀਲਡ ਕਰੋਪ ਐਕਸਪੈਰੀਮੈਂਟੇਸ਼ਨ ਡਿਜ਼ਾਇਨ” ਬਾਰੇ ਖੇਤੀ ਵਿਕਾਸ ਅਫਸਰਾਂ, ਬਾਗਬਾਨੀ ਵਿਕਾਸ ਅਫਸਰਾਂ, ਜਿਲਾ ਪਸਾਰ ਮਾਹਿਰਾਂ ਅਤੇ ਕੇਵੀਕੇ ਸਾਇੰਸਦਾਨਾਂ ਵਾਸਤੇ ਦੋ ਦਿਨਾਂ ਸਿਖਲਾਈ ਕੋਰਸ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਇਆ ਗਿਆ।
ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਫੀਲਡ ਟਰਾਇਲ ਸਹੀ ਢੰਗ ਨਾਲ ਖੇਤਾਂ ਵਿਚ ਲਗਾਉਣ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਜਾਣਕਾਰੀ ਸਾਂਝੀ ਕਰਨਾ ਸੀ। ਡਾ. ਰੁਪਿੰਦਰ ਕੌਰ ਨੇੇੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਸਿੱਖਿਆਰਥੀਆਂ ਨੂੰ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਸਿਖਲਾਈ ਬਹੁਤ ਸਹਾਈ ਹੋਵੇਗੀ ।
ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਡਾ. ਜੇ ਐਸ ਦਿਓਲ ਨੇ ਦੱਸਿਆ ਕਿ ਇਸ ਕੋਰਸ ਵਿਚ ਡਾ. ਪਿ੍ਤਪਾਲ ਸਿੰਘ, ਡਾ. ਮਨਪ੍ਰੀਤ ਸਿੰਘ ਖੀਵਾ, ਡਾ. ਨਵਨੀਤ ਕੌਰ, ਡਾ. ਅਜਮੇਰ ਸਿੰਘ ਬਰਾੜ, ਡਾ. ਸੁਖਪ੍ਰੀਤ ਸਿੰਘ ਨੇ ਅਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ।ਕੋਰਸ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਮਾਹਿਰਾਂ ਅਤੇ ਸਿਖਿਆਰਥੀਆ ਦਾ ਧੰਨਵਾਦ ਕੀਤਾ।