Connect with us

ਪੰਜਾਬੀ

ਪੀ.ਏ.ਯੂ. ਵਿੱਚ ਵਿਦਿਆਰਥੀਆਂ ਨੂੰ ਸ਼ਖਸੀਅਤ ਉਸਾਰੀ ਦੇ ਦੱਸੇ ਗੁਰ

Published

on

P.A.U. Tips for Personality Building

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਆਤਮ ਪਰਗਾਸ ਸ਼ੋਸ਼ਲ ਵੈਲਫੇਅਰ ਕੌਂਸਲ ਦੇ ਪੀ.ਏ.ਯੂ. ਯੂਨਿਟ ਦੇ ਸਹਿਯੋਗ ਨਾਲ ਅੱਜ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਲਈ ਇੱਕ ਵਿਸ਼ੇਸ਼ ਵਰਕਸ਼ਾਪ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਰਵਾਈ ਗਈ । ਇਸ ਵਰਕਸ਼ਾਪ ਦਾ ਮੂਲ ਵਿਸ਼ਾ ‘ਆਓ ਨਿਸ਼ਾਨੇ ਸਰ ਕਰੀਏ’ ਰੱਖਿਆ ਗਿਆ ਸੀ । ਇਸ ਦੇ ਮੂਲ ਵਕਤਾ ਵਜੋਂ ਪਿ੍ਰੰਸੀਪਲ ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਸ਼ਾਮਿਲ ਸਨ ।

ਡਾ. ਵਰਿੰਦਰਪਾਲ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਵਿਦਿਆਰਥੀ ਨੂੰ ਆਪਣੇ ਆਪ ਨੂੰ ਕੁਝ ਨਿਸ਼ਾਨਿਆਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ । ਇਸ ਲਈ ਉਹਨਾਂ ਨੂੰ ਆਪਣੇ ਦੌਰ ਦੇ ਇਤਿਹਾਸ ਦੀ ਆਵਾਜ਼ ਸੁਣਨੀ ਚਾਹੀਦੀ ਹੈ । ਉਹਨਾਂ ਨੇ ਧਰਮ ਅਤੇ ਇਤਿਹਾਸ ਦੇ ਹਵਾਲਿਆਂ ਨਾਲ ਮਨੁੱਖੀ ਸ਼ਖਸੀਅਤ ਦੀ ਉਸਾਰੀ ਦੇ ਨੁਕਤੇ ਵਿਦਿਆਰਥੀਆਂ ਸਾਹਮਣੇ ਰੌਸ਼ਨੀ ਵਿੱਚ ਲਿਆਂਦੇ ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਉਸਾਰੂ ਮੁੱਲਾਂ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਮਾਜ ਦੇ ਅਗਾਂਹਵਧੂ ਅਤੇ ਹਾਂ ਪੱਖੀ ਨਾਗਰਿਕ ਬਣਨ ਲਈ ਯਤਨ ਕਰਨੇ ਚਾਹੀਦੇ ਹਨ । ਉਹਨਾਂ ਡਾ. ਵਰਿੰਦਰਪਾਲ ਸਿੰਘ ਦਾ ਅਜਿਹੇ ਸ਼ਾਨਦਾਰ ਭਾਸ਼ਣ ਲਈ ਧੰਨਵਾਦ ਕੀਤਾ ।

Facebook Comments

Trending