ਖੇਤੀਬਾੜੀ
ਪੀ.ਏ.ਯੂ. ਵਿੱਚ ਬਾਗਬਾਨੀ ਫ਼ਸਲਾਂ ਦੀ ਸਿੰਚਾਈ ਬਾਰੇ ਸਿਖਲਾਈ ਕੋਰਸ ਹੋਵੇਗਾ
Published
3 years agoon
ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ “ਬਾਗਬਾਨੀ ਫਸਲਾਂ ਵਿੱਚ ਸਿੰਚਾਈ ਪ੍ਰਬੰਧ” ਬਾਰੇ ਖੇਤੀ ਵਿਕਾਸ ਅਫਸਰਾਂ, ਬਾਗਬਾਨੀ ਵਿਕਾਸ ਅਫਸਰਾਂ, ਜਿਲ੍ਹਾ ਪਸਾਰ ਮਾਹਿਰ ਅਤੇ ਭੂਮੀ ਰੱਖਿਆ ਅਫਸਰਾਂ, ਕੇਵੀਕੇ ਸਾਇੰਸਦਾਨਾਂ ਵਾਸਤੇ ਦੋ ਦਿਨਾਂ ਸਿਖਲਾਈ ਕੋਰਸ 28-29 ਅਪ੍ਰੈਲ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ .
ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਕੋਰਸ ਵਿੱਚ ਵੱਖ-ਵੱਖ ਜਿਲ਼ਿਆਂ ਤੋਂ ਆਏ 12 ਅਫਸਰਾਂ ਨੂੰ ਬਾਗਬਾਨੀ ਫਸਲਾਂ ਵਿੱਚ ਸਿੰਚਾਈ ਪ੍ਰਬੰਧ ਸੰਬੰਧੀ ਸਿਖਲਾਈ ਦਿਤੀ ਜਾ ਰਹੀ ਹੈ।ਡਾ. ਰੁਪਿੰਦਰ ਕੌਰ ਕੋਰਸ ਕੋਆਰਡੀਨੇਟਰ ਨੇੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਸਿੰਚਾਈ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਸਿਖਲਾਈ ਬਹੁਤ ਸਹਾਈ ਹੋਵੇਗੀ ।
ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੋਰਸ ਵਿੱਚ ਡਾ. ਅਨੀਰੁਧ ਠਾਕੁਰ, ਡਾ. ਰਾਕੇਸ਼ ਸ਼ਾਰਦਾ, ਡਾ. ਗੁਰਤੇਗ ਸਿੰਘ, ਡਾ. ਅਨੀਤਾ ਅਰੋੜਾ, ਡਾ. ਹਰਪ੍ਰੀਤ ਸਿੰਘ, ਡਾ. ਕੁਲਬੀਰ ਸਿੰਘ, ਡਾ. ਦਿਲਪ੍ਰੀਤ ਸਿੰਘ, ਡਾ. ਅਭਿਸ਼ੇਕ ਸ਼ਰਮਾ ਆਪਣੇ ਤਜਰਬੇ ਬਾਗਬਾਨੀ ਅਫਸਰਾਂ ਨਾਲ ਸਾਝੇ ਕਰਨਗੇ। ਇਸ ਕੋਰਸ ਵਿਚ ਪੰਜਾਬ ਵਿੱਚ ਫਲਾਂ ਅਤੇ ਸਬਜੀਆਂ ਦੀ ਖੇਤੀ ਸਬੰਧੀ ਨਵੀਆਂ ਤਕਨੀਕਾਂ, ਫਲਾਂ ਦੀ ਨਰਸਰੀ ਤਿਆਰ ਕਰਨਾ ਅਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਖਿਆਰਥੀ ਇਹ ਕੋਰਸ ਕਰਕੇ ਕਿਸਾਨਾਂ ਨੂੰ ਸਬਜ਼ੀਆਂ ਦੀਆਂ ਫਸਲਾਂ ਬਾਰੇ ਪ੍ਰੇਰਤ ਕਰਨ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਨਾਲ ਦੀ ਨਾਲ ਪਾਣੀ ਦੀ ਉਚਿਤ ਢੰਗਾਂ ਨਾਲ ਵਰਤੋ ਕਰਨ ਬਾਰੇ ਵੀ ਜਾਗਰੂਕ ਕਰਨਗੇ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ