ਲੁਧਿਆਣਾ : ਪੀ.ਏ.ਯੂ. ਦੇ ਖੇਤੀ ਬਾਇਤਕਨਾਲੋਜੀ ਸਕੂਲ ਵਿੱਚ ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਭਾਰਤ ਸਰਕਾਰ ਵੱਲੋਂ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਵਿੱਚ ਸਿਖਲਾਈ ਲਈ ਖੋਜ ਤਜਰਬਾ ਐਵਾਰਡ ਹਾਸਲ ਹੋਇਆ ਹੈ । ਇਹ ਐਵਾਰਡ ਸਾਲ 2022-23 ਲਈ ਪ੍ਰਦਾਨ ਕੀਤਾ ਗਿਆ ਹੈ ।
ਇਸ ਦੌਰਾਨ ਡਾ. ਪ੍ਰੀਤੀ ਸ਼ਰਮਾ ਮਿਸੌਰੀ ਯੂਨੀਵਰਸਿਟੀ ਦੇ ਪੌਦਾ ਵਿਗਿਆਨ ਡਵੀਜ਼ਨ ਵਿੱਚ ਮੱਕੀ ਦੇ ਜੀਨ ਸੰਪਾਦਨ ਉੱਪਰ ਕੰਮ ਕਰਨਗੇ । ਉਹਨਾਂ ਦੇ ਨਿਗਰਾਨ ਪ੍ਰੋ. ਬਿੰਗ ਯਾਂਗ ਹੋਣਗੇ। ਡਾ. ਪ੍ਰੀਤੀ ਸ਼ਰਮਾ ਨੂੰ ਉਥੋਂ ਦੀ ਪ੍ਰਯੋਗਸ਼ਾਲਾ ਵਿੱਚ ਮੌਜੂਦ ਵਿਲੱਖਣ ਮੱਕੀ ਜਰਮਪਲਾਜ਼ਮ ਅਤੇ ਹੋਰ ਤਕਨਾਲੋਜੀਆਂ ਤੋਂ ਜਾਣੂੰ ਹੋਣ ਦਾ ਮੌਕਾ ਮਿਲੇਗਾ ।