Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਦਿਆਰਥੀ ਨੂੰ ਮੌਖਿਕ ਪੇਸ਼ਕਾਰੀ ਲਈ ਇਨਾਮ ਮਿਲਿਆ

Published

on

P.A.U. The Microbiology student received an award for oral presentation

ਲੁਧਿਆਣਾ : ਪੀ.ਏ.ਯੂ. ਵਿੱਚ ਐੱਮ ਐੱਸ ਸੀ ਮਾਈਕ੍ਰੋਬਾਇਆਲੋਜੀ ਦੇ ਵਿਦਿਆਰਥੀ ਸ਼੍ਰੀ ਸਾਹਿਲ ਨੇ ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮੌਖਿਕ ਪੇਪਰ ਪੇਸ਼ਕਾਰੀ ਲਈ ਤੀਜਾ ਇਨਾਮ ਹਾਸਲ ਕੀਤਾ । ਇਹ ਕਾਨਫਰੰਸ ਬੀਤੇ ਦਿਨੀਂ ਖੇਤੀ ਅਤੇ ਨਾਲ ਸੰਬੰਧਤ ਵਿਗਿਆਨਾਂ ਦੇ ਵਿਕਾਸ, ਖੋਜ ਅਤੇ ਕਾਢ ਬਾਰੇ ਕਰਵਾਈ ਗਈ ਸੀ ।

ਇਸ ਦੌਰਾਨ ਸਾਹਿਲ ਨੇ ਬਾਇਓਗੈਸ ਉਤਪਾਦਨ ਵਿੱਚ ਵਾਧੇ ਲਈ ਪਰਾਲੀ ਦੀ ਵਰਤੋਂ ਬਾਰੇ ਆਪਣਾ ਪੇਪਰ ਜ਼ੁਬਾਨੀ ਰੂਪ ਵਿੱਚ ਪੇਸ਼ ਕੀਤਾ । ਆਪਣੇ ਐੱਮ ਐੱਸ ਸੀ ਪ੍ਰੋਗਰਾਮ ਦੌਰਾਨ ਵਿਦਿਆਰਥੀ ਮਾਇਕ੍ਰੋਬਿਆਲ ਕੰਸ਼ੋਰਸ਼ੀਅਮ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਰਾਹੀਂ ਬਾਇਓਗੈਸ ਉਤਪਾਦਨ ਬਾਰੇ ਕੰਮ ਕਰ ਰਿਹਾ ਹੈ । ਇਸ ਪੇਪਰ ਦੇ ਸਹਿਯੋਗੀ ਲੇਖਕਾਂ ਵਿੱਚ ਡਾ. ਓਰਮਿਲਾ ਗੁਪਤਾ ਤੋਂ ਇਲਾਵਾ ਡਾ. ਪਿ੍ਰਆ ਕਤਿਆਲ ਵੀ ਸ਼ਾਮਿਲ ਸਨ ।

ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ, ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending