Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਲਾਈਵ ਪ੍ਰੋਗਰਾਮ ਵਿੱਚ ਚਲੰਤ ਖੇਤੀ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ

Published

on

P.A.U. The live program discussed current agricultural issues

ਲੁਧਿਆਣਾ :   ਅੱਜ ਪੀ.ਏ.ਯੂ. ਦੇ ਹਫਤਾਵਾਰ ਲਾਈਵ ਪ੍ਰੋਗਰਾਮ ਵਿੱਚ ਖੇਤੀ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਨਵੀਨ ਜਾਣਕਾਰੀ ਸਾਂਝੀ ਕੀਤੀ । ਮਾਈਕ੍ਰੋਬਾਇਆਲੋਜੀ ਵਿਭਾਗ ਦੇ ਵਿਗਿਆਨੀ ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਭੋਜਨ ਵਿੱਚ ਪੌਸ਼ਕਤਾ ਦੇ ਪੱਖ ਤੋਂ ਖੁੰਬਾਂ ਦਾ ਬਹੁਤ ਮਹੱਤਵ ਹੈ ।

ਉਹਨਾਂ ਨੇ ਖੁੰਬਾਂ ਦੀ ਕਾਸ਼ਤ ਦੇ ਤਰੀਕੇ ਅਤੇ ਹੋਰ ਗੱਲਾਂ ਦੀ ਜਾਣਕਾਰੀ ਦਿੱਤੀ । ਸਹਾਇਕ ਧੰਦੇ ਵਜੋਂ ਖੁੰਬਾਂ ਦੀ ਕਾਸ਼ਤ ਕੀਤੇ ਜਾਣ ਦਾ ਸਮਾਂ ਵੀ ਉਹਨਾਂ ਨੇ ਵਿਸਥਾਰ ਨਾਲ ਦੱਸਿਆ । ਬੀਜ ਉਤਪਾਦਨ ਦੇ ਵਿਗਿਆਨੀ ਡਾ. ਦੀਪਕ ਅਰੋੜਾ ਨੇ ਮਿਆਰੀ ਬੀਜ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਆਲੂਆਂ ਦਾ ਬੀਜ ਮੁਹੱਈਆ ਕਰਾਇਆ ਗਿਆ ਹੈ।

ਉਹਨਾਂ ਨੇ ਕਿਸਮਾਂ ਬਾਰੇ ਜਾਣਕਾਰੀ ਦੱਸਦਿਆਂ ਇਸ ਬੀਜ ਦੇ ਮਿਲਣ ਸਮੇਂ ਬਾਰੇ ਵੀ ਗੱਲ ਕੀਤੀ । ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਮੌਸਮ ਦੀ ਤਾਜ਼ਾ ਜਾਣਕਾਰੀ ਦਿੱਤੀ ।

Facebook Comments

Trending