Connect with us

ਪੰਜਾਬੀ

ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਨੂੰ ਐਡਹਾਕ ਖੋਜ ਪ੍ਰੋਜੈਕਟ ਹੋਇਆ ਪ੍ਰਾਪਤ

Published

on

P.A.U. The Department of Zoology received an ad hoc research project

ਲੁਧਿਆਣਾ : ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਦਵਿੰਦਰ ਕੌਰ ਕੋਚਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਵਿਭਾਗ ਵੱਲੋਂ ਸਰਬ-ਪਾਵਰ ਗ੍ਰਾਂਟ ਅਧੀਨ 25 ਲੱਖ ਰੁਪਏ ਦਾ ਐਡਹਾਕ ਖੋਜ ਪ੍ਰੋਜੈਕਟ ਹਾਸਲ ਹੋਇਆ ਹੈ । ਇਹ ਪ੍ਰੋਜੈਕਟ ਉਹਨਾਂ ਨੂੰ ਮੱਛਰਾਂ ਦੀ ਰੋਕਥਾਮ ਦੀਆਂ ਵਿਧੀਆਂ ਵਿਕਸਿਤ ਕਰਨ ਲਈ ਦਿੱਤਾ ਜਾ ਰਿਹਾ ਹੈ ।

ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐਸ ਕੋਚਰ ਇਸ ਪ੍ਰੋਜੈਕਟ ਦੇ ਸਹਿ ਮੁੱਖ ਨਿਗਰਾਨ ਹੋਣਗੇ । ਇਸ ਤੋਂ ਪਹਿਲਾਂ ਵੀ ਡਾ. ਦਵਿੰਦਰ ਕੋਚਰ ਗੈਰ ਰਸਾਇਣਕ ਅਤੇ ਵਾਤਾਵਰਨ ਪੱਖੀ ਤਰੀਕਿਆਂ ਨਾਲ ਮੱਛਰਾਂ ਦੀ ਰੋਕਥਾਮ ਦਾ ਇੱਕ ਪ੍ਰੋਜੈਕਟ 2013 ਵਿੱਚ ਸੰਪੂਰਨ ਕਰ ਚੁੱਕੇ ਹਨ । ਜੁਆਲੋਜੀ ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਇਸ ਪ੍ਰੋਜੈਕਟ ਦੇ ਮਿਲਣ ਤੇ ਡਾ. ਕੋਚਰ ਨੂੰ ਵਧਾਈ ਦਿੱਤੀ ।

Facebook Comments

Trending