ਖੇਤੀਬਾੜੀ
ਪੀ.ਏ.ਯੂ. ਦੇ ਭੋਜਨ ਅਤੇ ਪ੍ਰੋਸੈਸਿੰਗ ਵਿਭਾਗ ਨੂੰ ਦੋ ਖੋਜ ਪ੍ਰੋਜੈਕਟ ਹਾਸਲ ਹੋਏ
Published
3 years agoon

ਲੁਧਿਆਣਾ : ਪੀ.ਏ.ਯੂ. ਭੋਜਨ ਅਤੇ ਪ੍ਰੋਸੈਸਿੰਗ ਵਿਭਾਗ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ ਆਈ ਏ ਐੱਸ ਦੀ ਅਗਵਾਈ ਵਿੱਚ ਚਲਦੀ ਮਿਸ਼ਨ ਤੰਦਰੁਸਤ ਪੰਜਾਬ ਸੁਸਾਇਟੀ ਅਧੀਨ ਵਿਭਾਗ ਲਈ ਦੋ ਖੋਜ ਪ੍ਰੋਜੈਕਟ ਹਾਸਲ ਕੀਤੇ ਹਨ । ਇਹਨਾਂ ਵਿੱਚੋਂ ਇੱਕ ਪ੍ਰੋਜੈਕਟ ਬਿਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੇ ਖੇਤੀ ਉਤਪਾਦਾਂ ਦੇ ਭੰਡਾਰਨ ਦੀ ਤਕਨੀਕ ਨੂੰ ਵਿਕਸਤ ਕਰਨ ਦਾ ਹੈ । ਦੂਜਾ ਪ੍ਰੋਜੈਕਟ ਹਲਦੀ ਪਾਊਡਰ ਵਿੱਚ ਮਿਲਾਵਟ ਦੀ ਪਛਾਣ ਲਈ ਸੈਂਸਰ ਪਲੇਟਫਾਰਮ ਦੇ ਵਿਕਾਸ ਸੰਬੰਧੀ ਹੋਵੇਗਾ ।
ਇਸ ਵਿੱਚ ਮਾਹਿਰਾਂ ਦੀ ਇੱਕ ਟੀਮ ਹੋਵੇਗੀ ਜਿਨ੍ਹਾਂ ਵਿੱਚ ਡਾ. ਮਹੇਸ਼ ਕੁਮਾਰ, ਡਾ. ਗਗਨਦੀਪ ਕੌਰ, ਡਾ. ਡੀ ਕੇ ਸ਼ਰਮਾ, ਡਾ. ਪ੍ਰੀਤਇੰਦਰ ਕੌਰ, ਡਾ. ਦਰਮਿੰਦਰ ਸਿੰਘ ਅਤੇ ਡਾ. ਮਨਿੰਦਰ ਕੌਰ ਸ਼ਾਮਿਲ ਹਨ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਇਹਨਾਂ ਦੋਵਾਂ ਪ੍ਰੋਜੈਕਟਾਂ ਲਈ ਮਿਲਣ ਵਾਲੀ ਕੁੱਲ ਰਾਸ਼ੀ 40 ਲੱਖ ਰੁਪਏ ਹੋਵੇਗੀ ।
ਪਹਿਲੇ ਪ੍ਰੋਜੈਕਟ ਦਾ ਉਦੇਸ਼ ਕੀਟ ਨਾਸ਼ਕਾਂ ਤੋਂ ਮੁਕਤ ਭੋਜਨ ਭੰਡਾਰਨ ਦੀ ਤਕਨੀਕ ਵਿਕਸਿਤ ਕਰਨਾ ਅਤੇ ਦੂਜੇ ਪ੍ਰੋਜੈਕਟ ਦਾ ਮੰਤਵ ਹਲਦੀ ਵਿੱਚ ਮਿਲਾਵਟ ਦੇ ਰੁਝਾਨਾਂ ਨੂੰ ਠੱਲ੍ਹ ਪਾਉਣਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ, ਵਿੱਤ ਕਮਿਸ਼ਨਰ (ਵਿਕਾਸ), ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੇ ਇਸ ਪ੍ਰਾਪਤੀ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ