Connect with us

ਖੇਤੀਬਾੜੀ

ਪੀ.ਏ.ਯੂ. ਦੇ ਬਰੀਡਿੰਗ ਮਾਹਿਰ ਨੂੰ ਵਿਸ਼ੇਸ਼ ਐਵਾਰਡ ਹਾਸਲ ਹੋਇਆ

Published

on

P.A.U. The Breeding Specialist received the Special Award

ਲੁਧਿਆਣਾ : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਮਿਲੇਟਿਸ ਬਰੀਡਰ ਵਜੋਂ ਕਾਰਜ ਕਰ ਰਹੇ ਡਾ. ਰੁਚਿਕਾ ਭਾਰਦਵਾਜ ਨੂੰ ਬੀਤੇ ਦਿਨੀਂ ਇੱਕ ਵੱਕਾਰੀ ਐਵਾਰਡ ਹਾਸਲ ਹੋਇਆ ਹੈ । ਉਹਨਾਂ ਨੂੰ ਜੋਧਪੁਰ ਰਾਜਸਥਾਨ ਵਿੱਚ ਹੋਈ 57ਵੀਂ ਆਈ ਸੀ ਏ ਆਰ ਆਲ ਇੰਡੀਆ ਪਰਲ ਮਿਲੇਟਿਸ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ ਮੀਟਿੰਗ ਵਿੱਚ ਪ੍ਰਮਾਣ ਪੱਤਰ ਨਾਲ ਨਿਵਾਜ਼ਿਆ ਗਿਆ ।

ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਟੀ ਮੋਹਪਾਤਰਾ ਨੇ ਡਾ. ਰੁਚਿਕਾ ਭਾਰਦਵਾਜ ਨੂੰ ਐਵਾਰਡ ਨਾਲ ਨਿਵਾਜ਼ਿਆ ਅਤੇ ਆਪਣੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਲਈ ਡਾ. ਰੁਚਿਕਾ ਦੀ ਸ਼ਲਾਘਾ ਕੀਤੀ । ਇਸ ਵਰਕਸ਼ਾਪ ਵਿੱਚ ਪੂਰੇ ਦੇਸ਼ ਤੋਂ ਮਿਲੇਟਿਸ ਦੇ ਖੇਤਰ ਵਿੱਚ ਕਾਰਜ ਕਰਨ ਵਾਲੇ ਮਾਹਿਰ ਇਕੱਤਰ ਹੋਏ ਸਨ । ਡਾ. ਭਾਰਦਵਾਜ ਬਾਜਰੇ ਦੇ ਖੇਤਰ ਵਿੱਚ ਪਿਛਲੇ ਦਸ ਸਾਲਾਂ ਤੋਂ ਨਿੱਠ ਕੇ ਕੰਮ ਕਰ ਰਹੇ ਹਨ । ਉਹਨਾਂ ਨੇ ਚਾਰੇ ਅਤੇ ਅਨਾਜ ਵਜੋਂ ਵਰਤੇ ਜਾਣ ਲਈ ਬਾਜਰੇ ਦੀਆਂ ਕਈ ਕਿਸਮਾਂ ਦਾ ਵਿਕਾਸ ਕੀਤਾ ਹੈ । ਇਹਨਾਂ ਵਿੱਚੋਂ ਕੁਝ ਕਿਸਮਾਂ ਵਿੱਚ ਜ਼ਿੰਕ ਅਤੇ ਹੋਰ ਪੋਸ਼ਕ ਤੱਤਾਂ ਦੀ ਮਾਤਰਾ ਵੀ ਸਮੇਂ ਦੀ ਮੰਗ ਅਨੁਸਾਰ ਮਿਲਦੀ ਹੈ ।

ਇਸ ਤੋਂ ਇਲਾਵਾ ਉਹਨਾਂ ਨੇ ਬਾਜਰੇ ਦੀ ਚਾਰੇ ਵਾਲੀ ਕਿਸਮ ਪੀ ਸੀ ਬੀ-165 ਦੇ ਜਾਰੀ ਹੋਣ ਲਈ ਮਹੱਤਵਪੂਰਨ ਕੰਮ ਕੀਤਾ ਜਿਸ ਵਿੱਚ ਲੋਹੇ ਅਤੇ ਜ਼ਿੰਕ ਦੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਬਾਜਰੇ ਦੀਆਂ ਚਾਰੇ ਵਾਲੀਆਂ 12 ਕਿਸਮਾਂ ਦੇ ਵਿਕਾਸ ਅਤੇ ਇਹਨਾਂ ਦੇ ਰਾਸ਼ਟਰੀ ਅਤੇ ਸੂਬਾ ਪੱਧਰ ਤੇ ਜਾਰੀ ਹੋਣ ਲਈ ਡਾ. ਰੁਚਿਕਾ ਨੇ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ । ਇਹਨਾਂ ਕੋਸ਼ਿਸ਼ਾਂ ਸਦਕਾ ਉਹਨਾਂ ਦੇ ਕੰਮ ਨੂੰ ਪਛਾਣ ਮਿਲੀ ਅਤੇ ਉਹਨਾਂ ਦੇ ਇਸ ਦਿਸ਼ਾ ਵਿੱਚ ਕੀਤੇ ਖੋਜ ਪੱਤਰ ਰਾਸ਼ਟਰੀ ਪੱਧਰ ਦੇ ਰਸਾਲਿਆਂ ਵਿੱਚ ਛਪਦੇ ਰਹੇ ਹਨ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਧੀਕ ਮੁੱਖ ਸਕੱਤਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਫ਼ਸਲ ਵਿਕਾਸ ਦੇ ਅਪਰ ਨਿਰਦੇਸ਼ਕ ਖੋਜ ਡਾ. ਜੀ ਐੱਸ ਮਾਂਗਟ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀ ਐੱਸ ਸੋਹੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਰੁਚਿਕਾ ਭਾਰਦਵਾਜ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending