ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਕਰਵਾਏ ਗਏ ਵਿਰਾਸਤ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿੱਚੋਂ ਪੱਗ ਬੰਨਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੇ ਜਸਪ੍ਰੀਤ ਸਿੰਘ ਨੂੰ, ਦੂਜਾ ਸਥਾਨ ਐਗਰੀਕਲਚਰਲ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਦਇਆ ਸਿੰਘ ਨੂੰ ਅਤੇ ਤੀਜਾ ਸਥਾਨ ਖੇਤੀਬਾੜੀ ਕਾਲਜ ਦੇ ਕੁਲਜੀਤਪਾਲ ਸਿੰਘ ਨੂੰ ਪ੍ਰਾਪਤ ਹੋਇਆ ।
ਪਰਾਂਦਾ ਗੁੰਦਣ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਨੂੰ, ਦੂਜਾ ਸਥਾਨ ਬਾਗਬਾਨੀ ਕਾਲਜ ਦੀ ਨਵਪ੍ਰੀਤ ਕੌਰ ਅਤੇ ਤੀਜਾ ਸਥਾਨ ਕਮਿਊਨਟੀ ਸਾਇੰਸ ਕਾਲਜ ਦੀ ਪ੍ਰਭਜੋਤ ਕੌਰ ਨੇ ਹਾਸਲ ਕੀਤਾ । ਪੱਖੀ ਬੁਨਣ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਗੁਰਸਿਮਰਨ ਕੌਰ ਪਹਿਲੇ ਸਥਾਨ ਤੇ ਰਹੀ । ਫੁਲਕਾਰੀ ਅਤੇ ਕਢਾਈ ਦੇ ਮੁਕਾਬਲੇ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਜਗਜੀਤ ਕੌਰ ਨੂੰ ਪਹਿਲਾ ਸਥਾਨ, ਇੰਦਰਜੋਤ ਕੌਰ ਨੂੰ ਦੂਜਾ ਸਥਾਨ ਅਤੇ ਜਸਵੀਰ ਕੌਰ ਅਤੇ ਹਿਤਾਸ਼ਾ ਸੈਣੀ ਨੂੰ ਮਿਲਿਆ ।
ਕਰੋਸ਼ੀਏ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਅਮਨਜੋਤ ਕੌਰ ਪਹਿਲੇ ਸਥਾਨ ਤੇ, ਕਮਿਊਨਟੀ ਸਾਇੰਸ ਕਾਲਜ ਦੀ ਵਤਨਪ੍ਰੀਤ ਕੌਰ ਦੂਜੇ, ਖੇਤੀਬਾੜੀ ਕਾਲਜ ਦੀ ਅਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ । ਮਹਿੰਦੀ ਲਗਾਉਣ ਮੁਕਾਬਲੇ ਵਿੱਚ ਅਭਿਤੀ ਪਹਿਲੇ ਸਥਾਨ ਤੇ, ਕਮਿਊਨਟੀ ਸਾਇੰਸ ਕਾਲਜ ਦੀ ਨਵਦੀਪ ਕੌਰ ਦੂਜੇ ਅਤੇ ਰਾਧਿਕਾ ਮਿੱਤਲ ਤੀਜੇ ਸਥਾਨ ਤੇ ਰਹੀ । ਪੀੜੀ ਬੁਨਣ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੇ ਖੁਸ਼ਪ੍ਰੀਤ ਸਿੰਘ ਪਹਿਲੇ ਅਤੇ ਇਸੇ ਕਾਲਜ ਦੀ ਕੰਚਨ ਦੂਸਰੇ ਸਥਾਨ ਤੇ ਰਹੇ ।
ਇੰਨੂ ਬਨਾਉਣ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੇ ਮਨਿੰਦਰਜੀਤ ਸਿੰਘ ਨੇ ਪਹਿਲਾ, ਇਸੇ ਕਾਲਜ ਦੀ ਹਰਲੀਨ ਕੌਰ ਨੇ ਦੂਜਾ ਅਤੇ ਗਗਨਪ੍ਰੀਤ ਕੌਰ ਅਤੇ ਅਰਮਾਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਛਿੱਕੂ ਬੁਨਣ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਪਹਿਲੇ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਦਮਨਦੀਪ ਕੌਰ ਦੂਜੇ ਸਥਾਨ ਤੇ ਰਹੇ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।