ਲੁਧਿਆਣਾ : ਪੀ.ਏ.ਯੂ. ਦੇ ਭੋਜਨ ਇੰਜਨੀਅਰਿੰਗ ਅਤੇ ਪ੍ਰੋਸੈਸਿੰਗ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜ ਕਰਨ ਵਾਲੀ ਵਿਦਿਆਰਥਣ ਰੁਚਿਕਾ ਜ਼ਲਪੌਰੀ ਨੂੰ ਬੀਤੇ ਦਿਨੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਡੇਅਰੀ ਅਤੇ ਭੋਜਨ ਪ੍ਰੋਸੈਸਿੰਗ ਵਰਗ ਅਧੀਨ ਹੌਂਸਲਾ ਵਧਾਊ ਇਨਾਮ ਪ੍ਰਾਪਤ ਹੋਇਆ ਹੈ ।
ਇਹ ਅੰਤਰਰਾਸ਼ਟਰੀ ਕਾਨਫਰੰਸ ਹਿਮਾਚਲ ਪ੍ਰਦੇਸ਼ ਦੇ ਬੜੂ ਸਾਹਿਬ ਵਿਖੇ ਪਾਣੀ, ਖੇਤੀ, ਡੇਅਰੀ ਅਤੇ ਭੋਜਨ ਪ੍ਰੋਸੈਸਿੰਗ ਰਾਹੀਂ ਸਥਿਰ ਆਰਥਿਕਤਾ ਵਿਸ਼ੇ ਤੇ ਕਰਵਾਈ ਗਈ ਸੀ । ਇਸ ਵਿੱਚ ਕੁਮਾਰੀ ਰੁਚਿਕਾ ਨੇ ਆਪਣਾ ਪੇਪਰ ਪਿਆਜ਼ਾਂ ਦੀ ਪਿਊਰੀ ਬਾਰੇ ਪੇਸ਼ ਕੀਤਾ ਸੀ ।
ਜ਼ਿਕਰਯੋਗ ਹੈ ਕਿ ਕੁਮਾਰੀ ਰੁਚਿਕਾ ਆਪਣਾ ਖੋਜ ਕਾਰਜ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੌਰ ਊਰਜਾ ਨਾਲ ਸਬਜ਼ੀਆਂ ਦੀ ਪਿਊਰੀ ਬਨਾਉਣ ਬਾਰੇ ਖਿੜਕੀ ਡਰਾਇਅਰ ਦੇ ਵਿਕਾਸ ਸੰਬੰਧੀ ਕਰ ਰਹੀ ਹੈ ।