ਲੁਧਿਆਣਾ : ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿੱਚ ਵਿਦਿਆਰਥਣ ਕੁਮਾਰੀ ਪੂਜਾ ਅਰੋੜਾ ਨੂੰ ਬੀਤੇ ਦਿਨੀਂ ਮਹਾਤਮਾ ਗਾਂਧੀ ਯੂਨੀਵਰਸਿਟੀ ਕੋਟਿਅਮ ਕੇਰਲਾ ਦੇ ਪ੍ਰੋਫੈਸਰ ਸਾਬੂ ਥੋਮਸ ਸਾਬਕਾ ਵਿਦਿਆਰਥੀਆਂ ਦੇ ਗਰੁੱਪ ਵੱਲੋਂ ਨੈਨੋ ਵਿਗਿਆਨ ਅਤੇ ਨੈਨੋ ਤਕਨਾਲੋਜੀ ਵਿਸ਼ੇ ਵਿੱਚ ਸਰਵੋਤਮ ਥੀਸਿਸ ਪੁਰਸਕਾਰ ਪ੍ਰਾਪਤ ਹੋਇਆ ਹੈ ।
ਇਸ ਐਵਾਰਡ ਨਾਲ 3000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ । ਕੁਮਾਰੀ ਪੂਜਾ ਨੇ ਭੰਡਾਰਨ ਦੌਰਾਨ ਬੀਜ ਦੀ ਉੱਲੀ ਮੁਕਤ ਸਾਂਭ-ਸੰਭਾਲ ਬਾਰੇ ਆਪਣਾ ਸ਼ੋਧ ਪੱਤਰ ਲਿਖਿਆ । ਇੱਥੇ ਜ਼ਿਕਰਯੋਗ ਹੈ ਕਿ ਕੁਮਾਰੀ ਪੂਜਾ ਅਰੋੜਾ ਨੇ ਐੱਮ ਐੱਸ ਸੀ ਦਾ ਥੀਸਿਸ ਭੂਮੀ ਵਿਗਿਆਨ ਵਿਭਾਗ ਦੇ ਨੈਨੋ ਤਕਨਾਲੋਜੀ ਮਾਹਿਰ ਡਾ. ਅੰਜਲੀ ਦੀ ਨਿਗਰਾਨੀ ਹੇਠ ਪੂਰਾ ਕੀਤਾ ।