ਲੁਧਿਆਣਾ : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਮੁੰਜਾਲ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਸੈਂਟਰ ਆਫ ਇਨੋਵੇਸ਼ਨ ਐਂਡ ਐਂਟਰਪਨਿਉਰਸ਼ਿਪ ਦੇ ਸਹਿਯੋਗ ਨਾਲ ਖੇਤੀ ਉੱਦਮ, ਕਾਰੋਬਾਰ ਅਤੇ ਮੁਹਾਰਤ ਵਿੱਚ ਵਾਧੇ ਲਈ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ । ਇਸ ਭਾਸ਼ਣ ਦੇ ਮੁੱਖ ਵਕਤਾ ਵਜੋਂ ਸ੍ਰੀ ਬਰਨਾਰਡ ਨੇ ਖੇਤੀ ਖੇਤਰ ਵਿੱਚ ਕਾਰੋਬਾਰੀ ਮਾਹੌਲ ਦੀ ਸਥਾਪਤੀ ਲਈ ਗਾਹਕਾਂ ਦੀ ਮੰਗ ਮੁਤਾਬਿਕ ਉਤਪਾਦਾਂ ਦੇ ਨਿਰਮਾਣ ਉੱਪਰ ਜ਼ੋਰ ਦਿੱਤਾ । ਉਹਨਾਂ ਮੰਗ ਮੁਤਾਬਿਕ ਉਤਪਾਦਾਂ ਦੇ ਬਦਲਾਅ ਦੀ ਵਕਾਲਤ ਵੀ ਕੀਤੀ ।
ਰਿਆਤ ਬਹਾਰਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਪ੍ਰੇਮ ਕੁਮਾਰ ਨੇ ਕਾਰੋਬਾਰ ਉੱਦਮੀਆਂ ਦੀ ਮੁਹਾਰਤ ਦੇ ਵਿਕਾਸ ਦੇ ਨੁਕਤੇ ਸਾਂਝੇ ਕੀਤੇ । ਸ੍ਰੀ ਅਜੈ ਸਿਨਹਾ ਨੇ ਸਵਾਲ-ਜਵਾਬਾਂ ਦਾ ਸੈਸ਼ਨ ਸੰਚਾਲਿਤ ਕੀਤਾ । ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਸਵਾਲ ਮਾਹਿਰਾਂ ਤੋਂ ਪੁੱਛੇ । ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਡਾ. ਸਰੀਸ਼ਿਮਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ।