ਲੁਧਿਆਣਾ : ਪੀ.ਏ.ਯੂ. ਵਿੱਚ ਚਲ ਰਹੇ ਪੰਜਾਬ ਐਗਰੀ. ਬਿਜ਼ਨਸ ਇੰਨਕੁਬੇਟਰ ਸੈਂਟਰ (ਪਾਬੀ) ਵਲੋਂ ਖੇਤੀ ਉੱਦਮੀਆਂ ਨੂੰ ਸਿਖਲਾਈ ਦੇਣ ਲਈ ਉਹਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਉੱਦਮ ਅਤੇ ਉਡਾਣ ਨਾਂ ਦੇ ਦੋ ਸਿਖਲਾਈ ਪ੍ਰੋਗਰਾਮ ਚਲ ਰਹੇ ਹਨ । ਇਹਨਾਂ ਤਹਿਤ ਯੋਗ ਖੇਤੀ ਉੱਦਮੀਆਂ ਨੂੰ 5 ਤੋਂ 25 ਲੱਖ ਤੱਕ ਦੀ ਸਰਕਾਰੀ ਸਹਾਇਤਾ ਕਾਰੋਬਾਰ ਆਰੰਭ ਕਰਨ ਲਈ ਦਿੱਤੀ ਜਾਂਦੀ ਹੈ ।
ਉਹਨਾਂ ਦੱਸਿਆ ਕਿ ਹੁਣ ਤੱਕ ਸਿਖਲਾਈ ਦੇ ਤਿੰਨ ਬੈਚ ਹੋਏ ਜਿਨ੍ਹਾਂ ਵਿੱਚ 43 ਖੇਤੀ ਉੱਦਮੀਆਂ ਨੂੰ 5 ਕਰੋੜ ਰੁਪਏ ਤੋਂ ਵੱਧ ਦੀ ਸਰਕਾਰੀ ਇਮਦਾਦ ਪ੍ਰਾਪਤ ਹੋਈ ਹੈ । ਇਸ ਸਿਖਲਾਈ ਦੇ ਚੌਥੇ ਬੈਚ ਲਈ ਉੱਦਮੀਆਂ ਕੋਲੋਂ ਬਿਨੈਪੱਤਰਾਂ ਦੀ ਮੰਗ ਕੀਤੀ ਜਾ ਰਹੀ ਹੈ । ਖੇਤੀ ਉੱਦਮੀ 31 ਮਈ 2022 ਤੱਕ . www.pauepabiraftaar.co.in/applynow ../ ਤੇ ਜਾ ਕੇ ਅਰਜ਼ੀ ਭਰ ਸਕਦੇ ਹਨ ਜਾਂ ਪਾਬੀ ਕੇਂਦਰ ਜਾ ਕੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ ।