ਲੁਧਿਆਣਾ : ਪੀ.ਏ.ਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਮਾਹਿਰਾਂ ਡਾ. ਖੁਸ਼ਦੀਪ ਧਰਨੀ ਅਤੇ ਡਾ. ਰਾਕੇਸ਼ ਰਾਠੌਰ ਨੂੰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਨੇ ਵੱਕਾਰੀ ਖੋਜ ਪ੍ਰੋਜੈਕਟ ਨਾਲ ਨਿਵਾਜਿਆ ਹੈ । ਇਹ ਖੋਜ ਪ੍ਰੋਜੈਕਟ ਪੰਜਾਬ ਵਿੱਚ ਸ਼ਹਿਦ ਮੱਖੀ ਦੇ ਉਦਯੋਗ ਨਾਲ ਜੁੜੇ ਉਦਮੀਆਂ ਦੇ ਆਧਾਰ ਤੇ ਵਿਤਰਣ ਲੜੀ ਅਤੇ ਉਪਲੱਬਧਤਾ ਦਾ ਅਧਿਐਨ ਕਰੇਗਾ ।
ਇਸ ਮੌਕੇ ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਇਹ ਖੋਜ ਪ੍ਰੋਜੈਕਟ ਵਿਸ਼ੇ ਨਾਲ ਸੰਬੰਧਿਤ ਕਈ ਬਰੀਕੀਆਂ ਦਾ ਅਧਿਐਨ ਕਰਕੇ ਵਿਤਰਣ ਲੜੀ ਪ੍ਰਬੰਧਨ ਬਾਰੇ ਆਪਣੇ ਸਿੱਟੇ ਪੇਸ਼ ਕਰੇਗਾ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਸ਼ੰਮੀ ਕਪੂਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਮਾਹਿਰਾਂ ਨੂੰ ਵਧਾਈ ਦਿੱਤੀ ।