ਪੰਜਾਬ ਨਿਊਜ਼
ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ ਦੀ ਵਿਕਰੀ 1 ਜੂਨ ਤੋਂ
Published
2 years agoon
ਲੁਧਿਆਣਾ : ਸਾਲ 2022-23 ਦੌਰਾਨ ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ 1 ਜੂਨ ਤੋਂ ਮਿਲਣਗੇ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਕਾਊਂਟਰ ਤੋਂ ਪ੍ਰਾਸਪੈਕਟਸ 2,120 ਰੁਪਏ ਦਾ ਮਿਲੇਗਾ ਜਦਕਿ ਡਾਕ ਰਾਹੀਂ ਇਸਦੀ ਕੀਮਤ 2,260 ਰੁਪਏ ਹੋਵੇਗੀ । ਐੱਨ ਆਰ ਆਈ ਉਮੀਦਵਾਰਾਂ ਲਈ ਕਾਊਂਟਰ ਤੋਂ ਖਰੀਦ ਸਮੇਂ ਪ੍ਰਾਸਪੈਕਟਸ ਦੀ ਕੀਮਤ 2,560 ਰੁਪਏ ਅਤੇ ਡਾਕ ਰਾਹੀਂ 2,700 ਰੁਪਏ ਰੱਖੀ ਗਈ ਹੈ ।
ਆਨਲਾਈਨ ਤਰੀਕੇ ਬਾਰੇ ਗੱਲ ਕਰਦਿਆਂ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਪ੍ਰਾਸਪੈਕਟਸ ਡਾਊਨਲੋਡ ਕਰਨ ਦੇ ਖਰਚੇ ਨੂੰ ਹਰੇਕ ਦਾਖਲਾ ਪ੍ਰੀਖਿਆ ਨਾਲ ਜੋੜ ਦਿੱਤਾ ਗਿਆ ਹੈ । ਇਸ ਲਈ ਹਰੇਕ ਪ੍ਰੀਖਿਆ ਦੀ ਕੀਮਤ 5,640 ਰੁਪਏ ਹੈ ਅਤੇ ਸਾਂਝੇ ਦਾਖਲਾ ਟੈਸਟ ਅਤੇ ਬੱਲੋਵਾਲ ਸੌਂਖੜੀ ਦਾਖਲਾ ਟੈਸਟ ਲਈ ਇਹ ਫੀਸ 7,740 ਰੁਪਏ ਹੋਵੇਗੀ ।
ਉਹਨਾਂ ਦੱਸਿਆ ਕਿ ਬਿਨੈਪੱਤਰ ਸਵੀਕਾਰ ਕਰਨ ਦੀ ਆਖਰੀ ਤਰੀਕ 27 ਜੂਨ 2022 ਹੈ । ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਦਾਖਲਾ ਇਮਤਿਹਾਨ ਹੋਣ ਤੋਂ 7 ਦਿਨ ਪਹਿਲਾਂ ਐਡਮਿਟ ਕਾਰਡ ਪੀ.ਏ.ਯੂ. ਦੀ ਵੈੱਬਸਾਈਟ ਦੇ ਅਪਲੋਡ ਕੀਤੇ ਜਾਣਗੇ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਪੀ.ਏ.ਯੂ. ਦੇ ਗੇਟ ਨੰਬਰ 1 ਨੇੜਲੀ ਕਿਤਾਬਾਂ ਦੀ ਦੁਕਾਨ, ਸੰਚਾਰ ਕੇਂਦਰ ਦੇ ਬਿਜ਼ਨਸ ਸੈਕਸ਼ਨ ਜਾਂ ਕਿਸਾਨ ਸੇਵਾ ਕੇਂਦਰ ਤੋਂ ਪ੍ਰਾਸਪੈਕਟਸ ਖਰੀਦ ਸਕਦੇ ਹਨ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ