ਖੇਤੀਬਾੜੀ
ਪੀ.ਏ.ਯੂ. ਦੇਸ਼ ਦੀਆਂ ਮੋਹਰੀ ਖੇਤੀ ਸੰਸਥਾਵਾਂ ਵਿੱਚ ਬਰਕਰਾਰ
Published
3 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਰੁਤਬਾ ਦੇਸ਼ ਦੀਆਂ ਮੋਹਰੀ ਖੇਤੀ ਸੰਸਥਾਵਾਂ ਵਿੱਚ ਬਕਰਾਰ ਰਿਹਾ ਹੈ । ਭਾਰਤੀ ਖੇਤੀ ਖੋਜ ਸੰਸਥਾਨ ਦੀ ਸਲਾਨਾ ਰੈਕਿੰਗ ਅਨੁਸਾਰ ਪੀ.ਏ.ਯੂ. ਦੇਸ਼ ਦੀਆਂ ਰਾਜ ਖੇਤੀ ਯੂਨੀਵਰਸਿਟੀਆਂ ਵਿੱਚ ਦੂਸਰੇ ਦਰਜੇ ਦੀ ਯੂਨੀਵਰਸਿਟੀ ਹੈ ।
ਖੇਤੀ ਖੋਜ ਪਸਾਰ ਸਿੱਖਿਆ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਇਹ ਰੈਂਕਿੰਗ ਸਾਲ 2020 ਲਈ ਜਾਰੀ ਹੋਈ ਹੈ । ਇਸ ਰੈਂਕਿੰਗ ਮੁਤਾਬਿਕ ਦੇਸ਼ ਦੇ ਖੇਤੀ ਸੰਸਥਾਨਾਂ ਵਿੱਚ ਪੀ.ਏ.ਯੂ. ਪੰਜਵੇਂ ਸਥਾਨ ਤੇ ਹੈ ਪਰ ਖੇਤੀ ਯੂਨੀਵਰਸਿਟੀਆਂ ਦੀ ਰੈਂਕਿੰਗ ਵਿੱਚ ਉਸਨੂੰ ਦੂਜਾ ਦਰਜਾ ਹਾਸਲ ਹੈ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਤੇ ਦਿਨੀਂ ਜਾਰੀ ਹੋਈ ਇਹ ਰੈਂਕਿੰਗ ਕੁੱਲ ਮਿਲਾ ਕੇ ਸਾਰੇ ਦੇਸ਼ ਦੇ 67 ਖੇਤੀ ਸੰਸਥਾਨਾਂ ਦੇ ਕੰਮਕਾਜ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ । ਇਸ ਵਿੱਚ ਨਾ ਸਿਰਫ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਬਲਕਿ ਆਈ ਸੀ ਏ ਆਰ ਦੇ ਸੰਸਥਾਨ ਵੀ ਰੈਂਕਿੰਗ ਪ੍ਰਕਿਰਿਆ ਦਾ ਹਿੱਸਾ ਬਣਦੇ ਹਨ । ਇਸ ਲਿਹਾਜ਼ ਨਾਲ ਪੀ.ਏ.ਯੂ. ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਰੈਂਕਿੰਗ ਪ੍ਰਾਪਤ ਹੋਈ ਹੈ ।
ਪਹਿਲੇ ਤਿੰਨ ਸਥਾਨਾਂ ਤੇ ਆਈ ਸੀ ਏ ਆਰ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਦੀ ਰੈਂਕਿੰਗ ਹੈ । ਆਈ ਸੀ ਏ ਆਰ ਸੰਸਥਾਨ ਨਵੀਂ ਦਿੱਲੀ ਦੂਜੇ ਅਤੇ ਇੱਜ਼ਤ ਨਗਰ ਦਾ ਆਈ ਸੀ ਏ ਆਰ ਵੈਟਨਰੀ ਖੋਜ ਸੰਸਥਾਨ ਤੀਸਰੇ ਸਥਾਨ ਤੇ ਰਿਹਾ ਹੈ । ਖੇਤੀ ਯੂਨੀਵਰਸਿਟੀਆਂ ਵਿੱਚ ਜੀ ਬੀ ਪੰਤ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਪੰਤ ਨਗਰ ਕੁੱਲ ਮਿਲਾ ਕੇ ਚੌਥੇ ਅਤੇ ਖੇਤੀ ਯੂਨੀਵਰਸਿਟੀਆਂ ਵਿੱਚ ਪਹਿਲੇ ਸਥਾਨ ਤੇ ਰਹੀ । ਇਸ ਤੋਂ ਬਾਅਦ ਪੀ.ਏ.ਯੂ. ਦੀ ਰੈਂਕਿੰਗ ਹੈ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ