ਲੁਧਿਆਣਾ : ਪੀ.ਏ.ਯੂ ਦੇ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ‘ਫਰਨੀਚਰ ਅਪਸਾਈਕਲਿੰਗ’ ਵਿਸੇ ’ਤੇ ਇੱਕ ਰੋਜਾ ਵਰਕਸਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸਾਪ ਦਾ ਮੁੱਖ ਉਦੇਸ ਪੁਰਾਣੀਆਂ ਫਰਨੀਚਰ ਵਸਤੂਆਂ ਦੇ ਨਵੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਹੁਨਰ ਬਾਰੇ ਗਿਆਨ ਦੇਣਾ ਸੀ । ਡੀ.ਏ.ਵੀ. ਕਾਲਜ, ਚੰਡੀਗੜ ਦੇ ਸਹਾਇਕ ਪ੍ਰੋਫੈਸਰ ਦਰਪਨਜੋਤ ਕੌਰ ਵਰਕਸ਼ਾਪ ‘ਚ ਮਾਹਿਰ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਫਰਨੀਚਰ ਅਪਸਾਈਕਲਿੰਗ ਦੀਆਂ ਵੱਖ ਵੱਖ ਤਕਨੀਕਾਂ ਦਾ ਪ੍ਰਦਰਸਨ ਕੀਤਾ ।
ਸਹਿਯੋਗੀ ਪੋ੍ਰਫੈਸਰ ਡਾ. ਸ਼ਰਨਬੀਰ ਕੌਰ ਬੱਲ ਨੇ ਮਾਹਿਰ ਮਹਿਮਾਨ ਦਾ ਸਵਾਗਤ ਕਰਦਿਆਂ ਪੁਰਾਣੇ ਫਰਨੀਚਰ ਨੂੰ ਨਵਿਆ ਕੇ ਉਸਦੀ ਵਰਤੋਂ ਲਈ ਇਸ ਵਰਕਸ਼ਾਪ ਦੀ ਵਿਉਂਤਬੰਦੀ ਦੀ ਗੱਲ ਕੀਤੀ । ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਜ ਨੇ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ । ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਵੀ ਭਾਗ ਲੈਣ ਵਾਲਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਲੈਣ ਲਈ ਪ੍ਰੇਰਿਤ ਕੀਤਾ ।