ਲੁਧਿਆਣਾ : ਪੀ. ਏ. ਯੂ. ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਚ ਪੀ.ਏ.ਯੂ. ਪੈਨਸ਼ਨਰਜ਼ ਤੇ ਰਿਟਾਈਰੀਜ਼ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਹੋਈ। ਮੀਟਿੰਗ ਵਿਚ ਫੈਸਲਾ ਹੋਇਆ ਕਿ 12 ਮਾਰਚ 2022 ਨੂੰ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਚ ਅੱਠਵਾਂ ਪੈਂਨਸ਼ਨਰਜ਼ ਤੇ ਮੁਲਾਜ਼ਮ ਮੇਲਾ ਕਰਵਾਇਆ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡੀ. ਪੀ. ਮੌੜ. ਤੇ ਜਨਰਲ ਸਕੱਤਰ ਜੇ. ਐਲ. ਨਾਰੰਗ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਂਨਸ਼ਨਰਜ਼ ਤੇ ਰਿਟਾਈਰੀਜ਼ ਨੂੰ ਪਿਛਲੀਆਂ ਸਰਕਾਰਾਂ ਨੇ ਸੰਘਰਸ਼ ਕਰਨ ‘ਤੇ ਹੀ ਕੁੱਝ ਦਿੱਤਾ ਹੈ ਤੇ ਆਉਣ ਵਾਲੇ ਸਮੇਂ ‘ਚ ਵੀ ਸੰਘਰਸ਼ ਦੀ ਜ਼ਰੂਰਤ ਪਵੇਗੀ।
ਇਸ ਮੌਕੇ ਮੇਲਾ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਗੁਰਮ ਨੇ ਦੱਸਿਆ ਕਿ ਸਾਡੇ ਅਮਰੀਕਾ ਨਿਵਾਸੀ ਸਾਬਕਾ ਪ੍ਰਧਾਨ ਰੂਪ ਸਿੰਘ ਰੂਪਾ ਨੇ 50000 ਰੁਪਿਆ ਮੇਲੇ ਵਾਸਤੇ ਭੇਜਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਹੋਰ ਵੀ ਐਗਜੈਕਟਿਵ ਕੌਂਸਲ ਸਮੇਤ ਦੋਸਤ ਵੱਧ ਤੋਂ ਵੱਧ ਯੋਗਦਾਨ ਪਾਉਣ। ਮੀਟਿੰਗ ‘ਚ ਭਗਵੰਤ ਸਿੰਘ ਜੋ ਕਿ ਪਹਿਲਾਂ ਜ਼ਿਲ੍ਹਾ ਰਾਮ ਬਾਂਸਲ ਵਾਲੀ ਐਸੋਸੀਏਸ਼ਨ ਦੇ ਆਗੂ ਸਨ, ਛੱਡ ਕੇ ਸਾਥੀਆਂ ਸਮੇਤ ਇਸ ਐਸੋਸੀਏਸ਼ਨ ਵਿਚ ਸ਼ਾਮਿਲ ਹੋ ਗਏ ਹਨ।