Connect with us

ਪੰਜਾਬੀ

ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਪਰਮਪਾਲ ਸਹੋਤਾ ਹੋਏ ਸੇਵਾ ਮੁਕਤ 

Published

on

P.A.U. Librarian Dr. Parampal Sahota retired

ਲੁਧਿਆਣਾ  :  ਪੀ.ਏ.ਯੂ. ਵਿੱਚ ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾ ਰਹੇ ਮਾਈਕ੍ਰੋਬਾਇਆਲੋਜੀ ਮਾਹਿਰ ਅਤੇ ਵਿਭਾਗ ਦੇ ਸਾਬਕਾ ਮੁਖੀ ਡਾ. ਸ੍ਰੀਮਤੀ ਪਰਮਪਾਲ ਸਹੋਤਾ ਬੀਤੇ ਦਿਨੀਂ ਸੇਵਾ ਮੁਕਤ ਹੋ ਗਏ । ਇਸ ਮੌਕੇ ਉਹਨਾਂ ਨੂੰ ਯਾਦਗਾਰ ਵਿਦਾਇਗੀ ਦਿੱਤੀ ਗਈ । ਇਸ ਮੌਕੇ ਡਾ. ਸ਼ੰਮੀ ਕਪੂਰ ਰਜਿਸਟਰਾਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਡਾ. ਸਹੋਤਾ ਦੀਆਂ ਬੇਦਾਗ ਸੇਵਾਵਾਂ ਨੂੰ ਯਾਦ ਕੀਤਾ ।

ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਡਾ. ਸਹੋਤਾ 30 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ ਮੁਕਤ ਹੋ ਰਹੇ ਹਨ । ਉਹਨਾਂ ਨੇ ਡਾ. ਸਹੋਤਾ ਨੂੰ ਕੁਸ਼ਲ ਪ੍ਰਸ਼ਾਸਕ ਅਤੇ ਦਿਆਲੂ ਮਨੁੱਖ ਕਿਹਾ । ਡਾ. ਕਪੂਰ ਨੇ ਕਿਹਾ ਕਿ ਇੱਕ ਉਦਯੋਗਿਕ ਮਾਈਕ੍ਰੋਬਾਇਆਲੋਜੀ ਮਾਹਿਰ ਵਜੋਂ ਉਹਨਾਂ ਨੇ ਫਲਾਂ ਵਿਸ਼ੇਸ਼ ਕਰਕੇ ਕਿੰਨੂ, ਅੰਗੂਰ, ਨਿੰਬੂ ਦੇ ਸਿਰਕੇ ਨੂੰ ਵਿਕਸਿਤ ਕੀਤਾ ਜਿਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਅਲਕੋਹਲ ਪਾਈ ਜਾਂਦੀ ਹੈ ।

ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਦੱਸਿਆ ਕਿ ਡਾ. ਸਹੋਤਾ 1992 ਵਿੱਚ ਮਾਈਕ੍ਰੋਬਾਇਆਲੋਜੀ ਵਿਭਾਗ ਦਾ ਹਿੱਸਾ ਬਣੇ । ਉਹ ਇਸੇ ਵਿਭਾਗ ਦੇ ਮੁਖੀ ਵੀ ਰਹੇ ਅਤੇ ਉਹਨਾਂ ਨੇ ਪੀ.ਏ.ਯੂ. ਲਾਇਬ੍ਰੇਰੀਅਨ ਵਜੋਂ ਸੇਵਾ ਮੁਕਤੀ ਤੱਕ ਕਾਰਜ ਕੀਤਾ । ਇਸ ਦੌਰਾਨ ਉਹਨਾਂ ਨੇ ਬੀ ਐੱਸ ਸੀ ਅਤੇ ਐੱਮ ਐੱਸ ਸੀ ਦੇ 29 ਅਤੇ ਪੀ ਐੱਚ ਡੀ ਦੇ 8 ਵਿਦਿਆਰਥੀਆਂ ਦੀ ਨਿਗਰਾਨੀ ਕੀਤੀ। ਨਾਲ ਹੀ ਡਾ. ਸਹੋਤਾ ਆਪਣੇ ਅਕਾਦਮਿਕ ਕਾਰਜਾਂ ਪ੍ਰਤੀ ਸਮਰਪਿਤ ਰਹੇ । ਉਹਨਾਂ ਨੇ 64 ਖੋਜ ਪੇਪਰ, 4 ਰਿਵਿਊ ਲੇਖ, 1 ਕਿਤਾਬ, 3 ਕਿਤਾਬ ਅਧਿਆਇ, 25 ਮਕਬੂਲ ਲੇਖ ਲਿਖੇ ।

Facebook Comments

Trending