Connect with us

ਪੰਜਾਬ ਨਿਊਜ਼

ਪੀ.ਏ.ਯੂ. ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Published

on

P.A.U. International Yoga Day was celebrated in

ਲੁਧਿਆਣਾ :  ਪੀ.ਏ.ਯੂ. ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਵੱਖ-ਵੱਖ ਸਮਾਗਮ ਕੀਤੇ ਗਏ । ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਇਸ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਪੀ.ਏ.ਯੂ. ਦੇ ਐਥਲੈਟਿਕ ਟਰੈਕ ਤੇ ਕਰਵਾਇਆ ਗਿਆ । ਇਸ ਯੋਗਾ ਸੈਸ਼ਨ ਵਿੱਚ ਲੁਧਿਆਣੇ ਦੇ ਯੂਨੀਕ ਯੋਗਾ ਟਿਊਟਰਜ਼ ਤੋਂ ਵਿਸ਼ੇਸ਼ ਮਾਹਿਰਾਂ ਨੇ ਹਿੱਸਾ ਲਿਆ । 300 ਦੇ ਕਰੀਬ ਵਿਦਿਆਰਥੀ ਅਤੇ ਮੁਲਾਜ਼ਮਾਂ ਨੇ ਇਸ ਸੈਸ਼ਨ ਵਿੱਚ ਹਿੱਸਾ ਲੈ ਕੇ ਯੋਗ ਦੇ ਗੁਰ ਸਿੱਖੇ ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਨੂੰ ਅਪਨਾਉਣਾ ਬੇਹੱਦ ਲਾਜ਼ਮੀ ਹੈ । ਰਾਏਕੋਟ ਦੇ ਐੱਸ ਡੀ ਐੱਮ ਸ. ਗੁਰਮੀਤ ਸਿੰਘ ਕੋਹਲੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਯੋਗ ਮਾਹਿਰਾਂ ਨੇ ਭਾਗ ਲੈਣ ਵਾਲਿਆਂ ਨੂੰ ਵੱਖ-ਵੱਖ ਆਸਨਾਂ ਦੀ ਜਾਣਕਾਰੀ ਦਿੱਤੀ । ਇਸਦੇ ਨਾਲ ਯੋਗ ਕਰਨ ਦੇ ਸਹੀ ਤਰੀਕੇ ਅਤੇ ਇਸਦੇ ਫਾਇਦਿਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ ।

ਇਸੇ ਤਰ੍ਹਾਂ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਵੀ ਪੰਜਾਬੀ ਰਨਰਜ਼ ਅਤੇ ਡਿਕੈਥਲੋਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ । ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਸਾਬਕਾ ਵਿਦਿਆਰਥੀ ਅਤੇ ਫਿਟ ਇੰਡੀਆ ਦੇ ਅੰਬੈਸਡਰ ਸ਼੍ਰੀ ਦੀਪਕ ਮਿਸ਼ਰਾ ਨੇ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦਿੱਤਾ । ਐੱਮ ਬੀ ਏ, ਐੱਮ ਬੀ ਏ (ਖੇਤੀ ਕਾਰੋਬਾਰ) ਅਤੇ ਪੀ ਐੱਚ ਡੀ ਦੇ ਵਿਦਿਆਰਥੀਆਂ ਦੇ ਨਾਲ ਹੈਂਡਬਾਲ ਦੇ ਖਿਡਾਰੀ ਵੀ ਸਮਾਗਮ ਵਿੱਚ ਸ਼ਾਮਿਲ ਹੋਏ । ਖੇਡ ਅਥਾਰਿਟੀ ਆਫ ਇੰਡੀਆ ਦੇ ਸਾਬਕਾ ਖੋਜ ਸ਼੍ਰੀ ਹਰਿੰਦਰ ਸ਼ਰਮਾ ਨੇ ਵੀ ਯੋਗਾ ਸੈਸ਼ਨ ਵਿੱਚ ਭਾਗ ਲਿਆ ।

Facebook Comments

Trending