Connect with us

ਪੰਜਾਬੀ

ਪੀ.ਏ.ਯੂ. ਵਿੱਚ ਵਿਰਾਸਤੀ ਕਲਾ ਮੇਲਾ 20 ਅਪ੍ਰੈਲ ਨੂੰ

Published

on

P.A.U. Heritage Art Fair on 20 April

ਲੁਧਿਆਣਾ : ਨਵੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਕਲਾਤਮਕ ਵਿਰਾਸਤ ਨਾਲ ਜੋੜਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹਮੇਸ਼ਾ ਯਤਨਸ਼ੀਲ ਰਹੀ ਹੈ । ਇਸ ਸਿਲਸਿਲੇ ਵਿੱਚ ਇੱਕ ਵਿਰਾਸਤ ਕਲਾ ਮੇਲਾ 20 ਅਪ੍ਰੈਲ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਅੱਜ ਇੱਥੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ । ਉਹਨਾਂ ਕਿਹਾ ਕਿ ਉਸ ਦਿਨ ਵਿਦਿਆਰਥੀਆਂ ਦੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਪੱਗ ਬੰਨਣ, ਪਰਾਂਦਾ ਗੁੰਦਣ, ਪੱਖੀ ਬੁਨਣ, ਫੁਲਕਾਰੀ ਕੱਢਣ, ਕਰੋਸ਼ੀਆ, ਮਹਿੰਦੀ ਲਾਉਣ, ਪੀੜੀ, ਇੰਨੂ ਅਤੇ ਛਿੱਕੂ ਬੁਨਣ ਦੇ ਮੁਕਾਬਲੇ ਪ੍ਰਮੁੱਖ ਹਨ ।

ਇਹਨਾਂ ਤੋਂ ਇਲਾਵਾ ਇੱਕ ਸੱਭਿਆਚਾਰਕ ਸਮਾਗਮ ਵੀ ਹੋਵੇਗਾ ਜਿਸ ਵਿੱਚ ਵਿਰਾਸਤੀ ਕਲਾਵਾਂ ਦਾ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਕੀਤਾ ਜਾਵੇਗਾ । ਪੰਜਾਬ ਦੀ ਵਿਰਾਸਤ ਦੀ ਮਹੱਤਤਾ ਬਾਰੇ ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਵਿਸ਼ੇਸ਼ ਭਾਸ਼ਣ ਦੇਣਗੇ । ਡਾ. ਬੁੱਟਰ ਨੇ ਦੱਸਿਆ ਕਿ ਇਹ ਮੁਕਾਬਲੇ ਸਟੂਡੈਂਟ ਹੋਮ ਵਿੱਚ ਹੋਣਗੇ ਜਦਕਿ ਇਨਾਮ ਵੰਡ ਸਮਾਰੋਹ ਸ਼ਾਮ 4 ਵਜੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗਾ ।

Facebook Comments

Trending