Connect with us

ਖੇਤੀਬਾੜੀ

ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਪਸਾਰ ਲਈ ਦੋ ਕੰਪਨੀਆਂ ਨਾਲ ਕੀਤਾ ਸਮਝੌਤਾ

Published

on

P.A.U. Has entered into agreements with two companies for the expansion of smart cedar technology

ਲੁਧਿਆਣਾ : ਪੀ.ਏ.ਯੂ. ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਵਿਕਸਿਤ ਤਕਨਾਲੋਜੀ ਪੀ.ਏ.ਯੂ. ਸਮਾਰਟ ਸੀਡਰ ਦੇ ਪਸਾਰ ਲਈ ਬੀਤੇ ਦਿਨੀਂ ਦੋ ਕੰਪਨੀਆਂ ਨਾਲ ਇੱਕ ਸਮਝੌਤਾ ਹੋਇਆ । ਇਹਨਾਂ ਕੰਪਨੀਆਂ ਵਿੱਚ ਮੈਸ. ਧੰਜਲ ਐਗਰੀਕਲਚਰ ਇੰਡਟਰੀਜ਼ ਲੁਧਿਆਣਾ ਅਤੇ ਮੈਸ. ਪੰਜਾਬ ਇੰਜਨੀਅਰਿੰਗ ਵਰਕਸ ਫਿਰੋਜ਼ਪੁਰ ਦਾ ਨਾਮ ਹੈ ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਖੇਤੀ ਮਸ਼ੀਨਰੀ ਅਤੇ ਜੈਵਿਕ ਊਰਜਾ ਲਈ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੀ.ਏ.ਯੂ. ਦੇ ਮਾਹਿਰਾਂ ਡਾ. ਰਾਜੇਸ਼ ਗੋਇਲ ਅਤੇ ਡਾ. ਮਨਪ੍ਰੀਤ ਸਿੰਘ ਨੂੰ ਇਸ ਤਕਨਾਲੋਜੀ ਦੇ ਪਸਾਰੀਕਰਨ ਲਈ ਵਧਾਈ ਦਿੱਤੀ ।

ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਕਿਹਾ ਕਿ ਪੀ.ਏ.ਯੂ. ਸਮਾਰਟ ਸੀਡਰ, ਹੈਪੀਸੀਡਰ ਅਤੇ ਸੁਪਰਸੀਡਰ ਤਕਨਾਲੋਜੀ ਨਾਲੋਂ ਵਿਕਸਿਤ ਹੈ ਅਤੇ ਇਹ ਪਰਾਲੀ ਦੀ ਸੰਭਾਲ ਲਈ ਕਾਰਗਾਰ ਮਸ਼ੀਨ ਹੈ । ਉਹਨਾਂ ਕਿਹਾ ਪੀ.ਏ.ਯੂ. ਸਮਾਰਟ ਸੀਡਰ ਪਰਾਲੀ ਦੇ ਕਰਚਿਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਜ਼ਮੀਨ ਤੇ ਵਿਛਾ ਕੇ ਮਿੱਟੀ ਵਿੱਚ ਰਲਾਉਂਦਾ ਹੈ । ਇਸ ਤਰ੍ਹਾਂ ਇਹ ਇੱਕੋ ਮਸ਼ੀਨ ਹੈਪੀਸੀਡਰ ਅਤੇ ਸੁਪਰਸੀਡਰ ਦੋਵਾਂ ਦਾ ਕਾਰਜ ਕਰਦੀ ਹੈ ।

ਸਮਾਰਟ ਸੀਡਰ ਕਣਕ ਦੇ ਬੀਜ ਨੂੰ ਚੰਗੀ ਤਰ੍ਹਾਂ ਓਰ ਕੇ ਸਿਆੜਾਂ ਨੂੰ ਮਿੱਟੀ ਨਾਲ ਪੂਰਦਾ ਹੈ । ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਟਰੈਕਟਰ ਦੀ ਜ਼ਰੂਰਤ ਪੈਂਦੀ ਹੈ । ਮਸ਼ੀਨ ਦੀ ਤੇਲ ਖਪਤ ਸਮਰਥਾ ਸਾਢੇ ਪੰਜ ਲਿਟਰ ਪ੍ਰਤੀ ਏਕੜ ਹੈ ਅਤੇ 2021 ਦੌਰਾਨ ਪੀ.ਏ.ਯੂ. ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਪ੍ਰੋਜੈਟਕ ਅਧੀਨ ਇਸ ਮਸ਼ੀਨ ਨਾਲ 200 ਹੈਕਟੇਅਰ ਤੋਂ ਵਧੇਰੇ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ।

 

 

Facebook Comments

Trending