ਲੁਧਿਆਣਾ : ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਦੇ ਸਾਬਕਾ ਵਿਦਿਆਰਥੀ, ਅਧਿਆਪਕ ਅਤੇ ਪੰਜਾਬ ਦੇ ਜਾਣੇ-ਪਛਾਣੇ ਪੁਲਿਸ ਅਧਿਕਾਰੀ ਸ. ਗੁਰਪ੍ਰੀਤ ਸਿੰਘ ਤੂਰ ਬੀਤੇ ਦਿਨੀਂ ਸੇਵਾ ਮੁਕਤ ਹੋ ਗਏ । ਸ. ਤੂਰ ਨੂੰ ਬੇਹੱਦ ਨਰਮ ਸੁਭਾਅ ਵਾਲੇ ਅਤੇ ਲੋਕਾਂ ਦੇ ਦੁੱਖ ਦਰਦ ਨਾਲ ਸਾਂਝੀਵਾਲ ਪੁਲਿਸ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ । ਉਹ ਫ਼ਸਲ ਵਿਗਿਆਨ ਵਿਭਾਗ ਤੋਂ ਐੱਮ ਐੱਸ ਸੀ ਦੀ ਡਿਗਰੀ ਲੈ ਕੇ ਦੋ ਸਾਲ ਸਹਾਇਕ ਵਿਗਿਆਨੀ ਵਜੋਂ ਇਸੇ ਵਿਭਾਗ ਵਿੱਚ ਕਾਰਜਸ਼ੀਲ ਰਹੇ ।
ਉਹਨਾਂ ਨੇ ਜੀਵੇ ਜਵਾਨੀ ਅਤੇ ਸੰਭਲੋ ਪੰਜਾਬ ਨਾਂ ਦੀਆਂ ਕਿਤਾਬਾਂ ਵਿੱਚ ਪੰਜਾਬ ਦੇ ਮਸਲਿਆਂ ਅਤੇ ਨੌਕਰੀ ਦੌਰਾਨ ਹੋਏ ਤਜਰਬਿਆਂ ਦੇ ਆਧਾਰ ਤੇ ਪੰਜਾਬ ਦੇ ਭਵਿੱਖ ਬਾਰੇ ਚਿੰਤਨੀ ਕਾਰਜ ਵੀ ਕੀਤਾ । ਸ. ਤੂਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਕਪਤਾਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਮੌਜੂਦਾ ਸਮੇਂ ਪੁਲਿਸ ਕਮਿਸ਼ਨਰ ਜਲੰਧਰ ਦੇ ਰੁਤਬੇ ਤੋਂ ਸੇਵਾ-ਮੁਕਤ ਹੋਏ ।