Connect with us

ਪੰਜਾਬੀ

ਪੀ.ਏ.ਯੂ. ਦੇ ਮਾਹਿਰਾਂ ਨੇ ਨੌਜਵਾਨਾਂ ਨੂੰ ਖੁੰਬਾਂ ਅਤੇ ਸਿਰਕੇ ਦੀ ਦਿੱਤੀ ਸਿਖਲਾਈ

Published

on

P.A.U. Experts trained young people in mushrooms and vinegar

ਲੁਧਿਆਣਾ : ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਨੇ ਆਈ ਸੀ ਏ ਆਰ ਦੇ ਸਿਖਲਾਈ ਪ੍ਰੋਗਰਾਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਖੰਜਰਵਾਲ ਅਤੇ ਜੰਗਪੁਰ ਦੇ ਵਸਨੀਕਾਂ ਲਈ ਇੱਕ ਵਿਸ਼ੇਸ਼ ਸਿਖਲਾਈ ਦਾ ਆਯੋਜਨ ਕੀਤਾ । ਪਿੰਡ ਵਾਸੀਆਂ ਨੂੰ ਖੁੰਬਾਂ ਦੀ ਕਾਸ਼ਤ ਅਤੇ ਸਿਰਕਾ ਬਨਾਉਣ ਬਾਰੇ ਇਹ ਸਿਖਲਾਈ ਦਿੱਤੀ ਗਈ ।

ਇਸ ਵਿੱਚ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਅਤੇ ਪਸਾਰ ਮਾਹਿਰ ਡਾ. ਕੇਸ਼ਾਨੀ ਨੇ ਗੰਨੇ ਅਤੇ ਹੋਰ ਫ਼ਲਾਂ ਤੋਂ ਸਿਰਕਾ ਬਨਾਉਣ ਦੀ ਤਕਨੀਕ ਪਿੰਡਾਂ ਦੇ ਲੋਕਾਂ ਨਾਲ ਸਾਂਝੀ ਕੀਤੀ । ਇਸ ਤੋਂ ਇਲਾਵਾ ਖੁੰਬਾਂ ਦੇ ਮਾਹਿਰ ਡਾ. ਸ਼ਿਵਾਨੀ ਸ਼ਰਮਾ, ਡਾ. ਜਸਪ੍ਰੀਤ ਕੌਰ ਅਤੇ ਵਿਭਾਗ ਦੇ ਮਾਹਿਰ ਡਾ. ਗਗਨਦੀਪ ਕੌਰ ਨੇ ਖੁੰਬਾਂ ਦੀ ਕਾਸ਼ਤ ਲਈ ਵਿਧੀਆਂ ਸਾਂਝੀਆਂ ਕੀਤੀਆਂ ।

ਸਿਖਲਾਈ ਵਿੱਚ ਭਾਗ ਲੈਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਿੱਟਾਂ, ਸਿਰਕੇ ਦੀਆਂ ਬੋਤਲਾਂ ਅਤੇ ਖੁੰਬਾਂ ਦੇ ਬੀਜ ਪ੍ਰਦਾਨ ਕੀਤੇ ਗਏ । ਭਾਗ ਲੈਣ ਵਾਲਿਆਂ ਨੇ ਇਸ ਸਿਖਲਾਈ ਪ੍ਰਤੀ ਜੋਸ਼ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ । ਹਰੇਕ ਪਿੰਡ ਵਿੱਚੋਂ 25 ਦੇ ਕਰੀਬ ਲੋਕ ਇਸ ਸਿਖਲਾਈ ਦੇ ਲਾਭਪਾਤਰੀ ਬਣੇ ।

Facebook Comments

Trending