Connect with us

ਖੇਤੀਬਾੜੀ

ਪੀ.ਏ.ਯੂ. ਦੇ ਮਾਹਿਰਾਂ ਨੇ ਖੇਤੀ ਜਾਣਕਾਰੀ ਕੀਤੀ ਸਾਂਝੀ

Published

on

P.A.U. Experts share farming information

ਲੁਧਿਆਣਾ :  ਪੀ.ਏ.ਯੂ. ਵੱਲੋਂ ਖੇਤੀ ਸਮੱਸਿਆਵਾਂ ਬਾਰੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਮੌਜੂਦਾ ਖੇਤੀ ਸਰੋਕਾਰਾਂ ਬਾਰੇ ਗੱਲਬਾਤ ਕਰਨ ਲਈ ਹਾਜ਼ਰ ਹੋਏ । ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਕਣਕ ਦੀ ਫਸਲ ਉੱਪਰ ਕੁੰਗੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਕੁੰਗੀਆਂ ਦੀ ਸਥਿਤੀ ਬਾਰੇ ਵੱਖ-ਵੱਖ ਥਾਵਾਂ ਤੇ ਸਰਵੇਖਣ ਕੀਤੇ ਗਏ ਹਨ ।

ਜੇਕਰ ਕਿਤੇ ਕਣਕ ਦੀਆਂ ਕੁੰਗੀਆਂ ਦੀਆਂ ਅਲਾਮਤਾਂ ਨਜ਼ਰ ਆਉਣ ਤਾਂ ਇਹਨਾਂ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ । ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕੁੰਗੀਆਂ ਦੀ ਅਗਾਊਂ ਰੋਕਥਾਮ ਲਈ ਵੀ ਕਈ ਤਰੀਕੇ ਅਪਣਾਏ ਜਾ ਸਕਦੇ ਹਨ ਜਿਨ੍ਹਾਂ ਵਿੱਚੋਂ ਬੀਜ ਦੀ ਸੋਧ ਅਤੇ ਕੁੰਗੀ ਰਹਿਤ ਕਣਕ ਦੇ ਬੀਜ ਲਈ ਫਸਲ ਵਿੱਚ ਸਾਵਧਾਨੀਆਂ ਅਪਨਾਉਣਾ ਮੁੱਖ ਹਨ ।

ਸੰਚਾਰ ਕੇਂਦਰ ਵਿੱਚ ਟੀ ਵੀ ਰੇਡੀਓ ਦੇ ਸਹਾਇਕ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਆਉਂਦੇ ਦਿਨਾਂ ਵਿੱਚ ਪੀ.ਏ.ਯੂ. ਦੇ ਸੰਚਾਰ ਕੇਂਦਰ ਵਿੱਚ ਕਰਵਾਏ ਜਾ ਰਹੇ ਵਿਗਿਆਨ ਸੰਬੰਧੀ ਮੇਲੇ ਬਾਰੇ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਵਿਗਿਆਨ ਦੀਆਂ ਬਰਕਤਾਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਇੱਕ ਹਫ਼ਤੇ ਦਾ ਸਮਾਗਮ 22 ਤੋਂ 28 ਫਰਵਰੀ ਤੱਕ ਸੰਚਾਰ ਕੇਂਦਰ ਵਿੱਚ ਕਰਵਾਇਆ ਜਾ ਰਿਹਾ ਹੈ ।

ਇਸ ਵਿੱਚ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਮਾਹਿਰਾਂ ਦੇ ਭਾਸ਼ਣਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ । ਇਸ ਸਮਾਗਮ ਵਿੱਚ ਲੁਧਿਆਣਾ ਦੇ ਆਸ ਪਾਸ ਦੇ ਸੰਸਥਾਨਾਂ ਤੋਂ ਭਰਪੂਰ ਗਿਣਤੀ ਵਿੱਚ ਵਿਦਿਆਰਥੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਇਸ ਤੋਂ ਪਹਿਲਾਂ ਸ਼੍ਰੀ ਰਵਿੰਦਰ ਭਲੂਰੀਆ ਨੇ ਖੇਤੀ ਰੁਝੇਵਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ।

Facebook Comments

Trending