Connect with us

ਖੇਤੀਬਾੜੀ

ਪੀ.ਏ.ਯੂ. ਦੇ ਹਫ਼ਤਾਵਰ ਲਾਈਵ ਪ੍ਰੋਗਰਾਮ ਵਿੱਚ ਖੇਤੀ ਵਿਭਿੰਨਤਾ ਬਾਰੇ ਹੋਈ ਵਿਚਾਰ-ਚਰਚਾ

Published

on

P.A.U. Discussions on agricultural diversification in the weekly live program

ਲੁਧਿਆਣਾ  : ਪੀ.ਏ.ਯੂ. ਵੱਲੋਂ ਹਰ ਹਫ਼ਤੇ ਸ਼ੋਸ਼ਲ ਮੀਡੀਆ ਉੱਪਰ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਖੇਤੀ ਵਿਭਿੰਨਤਾ ਬਾਰੇ ਮਾਹਿਰਾਂ ਨੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ । ਫ਼ਸਲ ਵਿਗਿਆਨੀ ਡਾ. ਅਮਿਤ ਕੌਲ ਨੇ ਵਿਭਿੰਨਤਾ ਦੇ ਇੱਕ ਬਦਲ ਵਜੋਂ ਦਾਲਾਂ ਦੀ ਕਾਸ਼ਤ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ।

ਉਹਨਾਂ ਕਿਹਾ ਕਿ ਘਰੇਲੂ ਅਤੇ ਵਪਾਰਕ ਪੱਧਰ ਤੇ ਦਾਲਾਂ ਦੀ ਕਾਸ਼ਤ ਮੁਨਾਫ਼ੇ ਦਾ ਇੱਕ ਬਿਹਤਰ ਬਦਲ ਹੋ ਸਕਦੀ ਹੈ । ਇਸ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਸੰਭਵ ਹੁੰਦੀ ਹੈ । ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਨੇ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਸੋਧ ਦੇ ਮਹੱਤਵ ਬਾਰੇ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਬੀਜ ਦੀ ਸੋਧ ਵਿਗਿਆਨਕ ਖੇਤੀ ਦਾ ਮੂਲ ਹੈ । ਫਸਲ ਦੇ ਰੋਗ ਮੁਕਤ ਉਤਪਾਦਨ ਲਈ ਬੀਜ ਦੇ ਨਿਰੋਗ ਹੋਣ ਬਹੁਤ ਜ਼ਰੂਰੀ ਹੈ ।

ਉਹਨਾਂ ਨੇ ਬੀਜ ਦੀ ਸੋਧ ਲਈ ਪੀ.ਏ.ਯੂ. ਦੀਆਂ ਤਕਨੀਕਾਂ ਵੀ ਸਾਂਝੀਆਂ ਕੀਤੀਆਂ । ਇਸ ਪ੍ਰੋਗਰਾਮ ਦਾ ਸੰਚਾਲਨ ਸਹਾਇਕ ਨਿਰਦੇਸ਼ਕ ਟੀ ਵੀ/ਰੇਡੀਓ ਡਾ. ਅਨਿਲ ਸ਼ਰਮਾ ਅਤੇ ਸ਼੍ਰੀ ਅਮਨਦੀਪ ਸਿੰਘ ਚੀਮਾ ਨੇ ਕੀਤਾ ।

Facebook Comments

Trending