Connect with us

ਖੇਤੀਬਾੜੀ

ਪੀ.ਏ.ਯੂ. ‘ਚ ਚਲੰਤ ਖੇਤੀ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ

Published

on

P.A.U. Current agricultural issues were discussed in the meeting

ਲੁਧਿਆਣਾ  :  ਅੱਜ ਪੀ.ਏ.ਯੂ. ਦੇ ਹਫਤਾਵਾਰ ਲਾਈਵ ਪ੍ਰੋਗਰਾਮ ਵਿੱਚ ਖੇਤੀ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਨਵੀਨ ਜਾਣਕਾਰੀ ਸਾਂਝੀ ਕੀਤੀ । ਪਸ਼ੂ ਪਾਲਣ ਮਾਹਿਰ ਡਾ. ਮਧੂ ਸ਼ੈਲੀ ਨੇ ਪਸ਼ੂਆਂ ਵਿੱਚ ਗਰਭ ਸੁੱਟ ਜਾਣ ਦੀ ਬਿਮਾਰੀ ਬਾਰੇ ਵਿਸਥਾਰ ਨਾਲ ਦੱਸਿਆ ।

ਉਹਨਾਂ ਇਸ ਬਿਮਾਰੀ ਦੇ ਕਾਰਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਦਾ ਕਾਰਨ ਸਾਫ਼-ਸਫਾਈ ਦੀ ਘਾਟ ਅਤੇ ਕਈ ਵਾਰ ਪਸ਼ੂਆਂ ਦੇ ਖੁਰਾਕ ਵਿੱਚ ਲੋੜੀਂਦੇ ਤੱਤਾਂ ਦੀ ਕਮੀ ਹੋ ਸਕਦੀ ਹੈ । ਇਸ ਬਿਮਾਰੀ ਦੀ ਰੋਕਥਾਮ ਲਈ ਉਹਨਾਂ ਨੇ ਕੁਝ ਅਹਿਮ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ।

ਫ਼ਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਨਵਪ੍ਰੇਮ ਸਿੰਘ ਨੇ ਚਾਲੂ ਮੌਸਮ ਵਿੱਚ ਫਲਾਂ ਦੇ ਨਵੇਂ ਬੂਟੇ ਲਾਉਣ ਬਾਰੇ ਵਿਸਥਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਉਹਨਾਂ ਇਹ ਵੀ ਦੱਸਿਆ ਕਿ ਬਸੰਤ ਰੁੱਤ ਵਿੱਚ ਕਿਹੜੇ ਕਿਹੜੇ ਫਲਦਾਰ ਬੂਟੇ ਲਾਏ ਜਾ ਸਕਦੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਬੂਟਿਆਂ ਦੀ ਸਹੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ।

Facebook Comments

Trending