Connect with us

ਪੰਜਾਬੀ

ਪੀ.ਏ.ਯੂ. ਵਿੱਚ ਖੇਤੀ ਦੇ ਵਿਕਸਿਤ ਵਿਸ਼ਲੇਸ਼ਣੀ ਤਰੀਕਿਆਂ ਬਾਰੇ ਵਰਕਸ਼ਾਪ ਸੰਪੰਨ

Published

on

P.A.U. Conducts Workshop on Advanced Farming Analysis Methods in

ਲੁਧਿਆਣਾ  : ਪੀ.ਏ.ਯੂ. ਨੇ ਬੀਤੇ ਦਿਨੀਂ ਸੋਫਿਸਟੀਕੇਟਡ ਐਨਲਿਟੀਕਲ ਇੰਸਟਰੂਮੈਂਟੇਸਨ ਲੈਬਾਰਟਰੀ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੇਤੀ ਵਿੱਚ ਨਵੇਂ ਵਿਸ਼ਲੇਸ਼ਣੀ ਤਰੀਕਿਆਂ ਦੀ ਵਰਤੋਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਵਿੱਚ ਭਾਗ ਲੈਣ ਵਾਲੇ ਮਾਹਿਰਾਂ ਲਈ ਸਵਾਗਤ ਦੇ ਸ਼ਬਦ ਕਹੇ । ਡਾ. ਢੱਟ ਨੇ ਤਕਨਾਲੋਜੀਆਂ ਦੇ ਰੂਪਾਂਤਰਣ ਵਿੱਚ ਪੀ.ਏ.ਯੂ. ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਚਾਨਣਾ ਪਾਇਆ ।

ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਸ਼ਾਮਿਲ ਹੋਏ ਡਾ. ਸ਼ਿਵਾ ਪ੍ਰਸ਼ਾਦ ਨੇ ਉਹਨਾਂ ਦੇ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਸੰਬੰਧੀ ਗੱਲ ਕੀਤੀ । ਉਹਨਾਂ ਨੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਨੁਮਾਇੰਦਿਆਂ ਨੂੰ ਹਾਸਲ ਕੀਤੀ ਜਾਣਕਾਰੀ ਨੂੰ ਲਾਗੂ ਕਰਨ ਲਈ ਅਪੀਲ ਕੀਤੀ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਭਾਗ ਲੈਣ ਵਾਲਿਆਂ ਨੂੰ ਜੀ ਅਇਆ ਕਿਹਾ । ਉਹਨਾਂ ਨੇ ਵਰਕਸ਼ਾਪ ਵਿੱਚ ਹਿੱਸਾ ਲੈ ਰਹੇ ਜੰਮੂ ਕਸ਼ਮੀਰ ਅਤੇ ਤਾਮਿਲਨਾਡੂ ਸਮੇਤ 11 ਰਾਜਾਂ ਦੇ ਨੁਮਾਇੰਦਿਆਂ ਬਾਰੇ ਜਾਣਕਾਰੀ ਦਿੱਤੀ ।

ਸੋਫਿਸਟੀਕੇਟਡ ਐਨਲਿਟੀਕਲ ਇੰਸਟਰੂਮੈਂਟੇਸਨ ਲੈਬਾਰਟਰੀ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਜੀ ਆਰ ਚੌਧਰੀ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਹ ਵਰਕਸ਼ਾਪ ਬੇਹੱਦ ਲਾਭਕਾਰੀ ਸਾਬਿਤ ਹੋਵੇਗੀ ।

 

Facebook Comments

Trending