Connect with us

ਖੇਤੀਬਾੜੀ

ਪੀ.ਏ.ਯੂ. ਨੇ ਪਿੰਡ ਨਾਰੰਗਵਾਲ ਵਿੱਚ ਖੁੰਬ ਉਤਪਾਦਨ ਲਈ ਸਿਖਲਾਈ ਕੋਰਸ ਲਾਇਆ

Published

on

P.A.U. Conducted training course for mushroom production in village Narangwal

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਲੁਧਿਆਣਾ ਜ਼ਿਲੇ ਦੇ ਪਿੰਡ ਨਾਰੰਗਵਾਲ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਹਾਇਤਾ ਨਾਲ ਖੁੰਬ ਉਤਪਾਦਨ ਬਾਰੇ ਸਿਖਲਾਈ ਕੈਂਪ ਲਾਇਆ । ਇਹ ਦੋ ਰੋਜ਼ਾ ਸਿਖਲਾਈ ਕੋਰਸ ਵਿਸ਼ੇਸ਼ ਤੌਰ ਤੇ ਪੱਛੜੀਆਂ ਜਮਾਤਾਂ ਦੇ ਪਰਿਵਾਰਾਂ ਦਾ ਜੀਵਨ-ਪੱਧਰ ਉੱਚਾ ਚੁੱਕਣ ਲਈ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਦੇਣ ਦੇ ਉਪਦੇਸ਼ ਨਾਲ ਲਾਇਆ ਗਿਆ ਸੀ । ਇਸ ਕੈਂਪ ਨੂੰ ਆਈ ਸੀ ਏ ਆਰ ਦੇ ਖੇਤੀ ਉੱਦਮ ਵਿਕਾਸ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ ।

ਇਸ ਵਿੱਚ 20 ਦੇ ਕਰੀਬ ਪੇਂਡੂਆਂ ਨੇ ਹਿੱਸਾ ਲਿਆ । ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਆਰਥਿਕ ਤੌਰ ਤੇ ਪੱਛੜੇ ਲੋਕਾਂ ਦੀ ਬਿਹਤਰੀ ਲਈ ਵੱਖ-ਵੱਖ ਤਰੀਕਿਆਂ ਨਾਲ ਕੋਸ਼ਿਸ਼ ਕਰ ਰਹੀ ਹੈ । ਉਹਨਾਂ ਦੱਸਿਆ ਕਿ ਇਸ ਸੰਬੰਧੀ ਪੱਛੜੇ ਲੋਕਾਂ ਨੂੰ ਸਿਖਲਾਈ ਦੇਣ ਲਈ ਖੁੰਬ ਉਤਪਾਦਨ ਅਤੇ ਪੋਸ਼ਕ ਬਗੀਚੀ ਦੀਆਂ 16 ਸਿਖਲਾਈ ਕੈਂਪ ਲਾਏ ਜਾ ਚੁੱਕੇ ਹਨ । ਉਹਨਾਂ ਨੇ ਘੱਟ ਲਾਗਤ ਨਾਲ ਖੁੰਬ ਪੈਦਾ ਕਰਕੇ ਪਰਿਵਾਰਾਂ ਨੂੰ ਆਪਣੀ ਆਮਦਨ ਵਧਾਉਣ ਦੇ ਤਰੀਕੇ ਸਿੱਖਣ ਲਈ ਪ੍ਰੇਰਿਤ ਕੀਤਾ ।

ਸਿਖਲਾਈ ਦੇ ਕੁਆਰਡੀਨੇਟਰ ਡਾ. ਪੰਕਜ ਕੁਮਾਰ ਨੇ ਖੁੰਬਾਂ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ ਗੱਲ ਕੀਤੀ । ਮਾਈਕ੍ਰੋਬਾਇਆਲੋਜੀ ਵਿਭਾਗ ਦੇ ਵਿਦਿਆਰਥੀ ਸ੍ਰੀ ਕੰਵਰਦੀਪ ਸਿੰਘ ਨੇ ਬਟਨ ਖੁੰਬਾਂ ਬਾਰੇ ਜਾਣਕਾਰੀ ਦਿੱਤੀ । ਡਾ. ਸਵਾਤੀ ਕਪੂਰ ਨੇ ਖੁੰਬਾਂ ਦੀ ਸਾਂਭ-ਸੰਭਾਲ ਬਾਰੇ ਗੱਲ ਕੀਤੀ । ਡਾ. ਕੁਲਵੀਰ ਕੌਰ ਨੇ ਖੁੰਬਾਂ ਤੋਂ ਬਣਾਏ ਜਾਣ ਵਾਲੇ ਪਕਵਾਨਾਂ ਦੀਆਂ ਵਿਧੀਆਂ ਸਿਖਿਆਰਥੀਆਂ ਨਾਲ ਸਾਂਝੀਆਂ ਕੀਤੀਆਂ ।

Facebook Comments

Trending