Connect with us

ਪੰਜਾਬ ਨਿਊਜ਼

ਪੀ.ਏ.ਯੂ. ‘ਚ ਲਾਖ ਦੇ ਕੀੜੇ ਬਾਰੇ ਜਾਗਰੂਕਤਾ ਦਿਹਾੜਾ ਮਨਾਇਆ

Published

on

P.A.U. Celebrated Lacquer Awareness Day

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਲਾਖ ਦੇ ਕੀੜੇ ਸੰਬੰਧੀ ਪਹਿਲਾ ਰਾਸ਼ਟਰੀ ਦਿਹਾੜਾ ਮਨਾਇਆ । ਇਸ ਸਮਾਗਮ ਦਾ ਉਦੇਸ਼ ਲਾਖ ਦੇ ਕੀੜੇ ਸੰਬੰਧੀ ਜਾਣਕਾਰੀ ਦੇ ਕੇ ਇਸ ਦੀ ਸਮਾਜ-ਆਰਥਕ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸੀ । ਇਸ ਸਮਾਗਮ ਵਿੱਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ 75 ਵਿਦਿਆਰਥੀ ਸ਼ਾਮਲ ਹੋਏ ।

ਇਸ ਪੋ੍ਰਜੈਕਟ ਦੇ ਨਿਗਰਾਨ ਤੇ ਸੀਨੀਅਰ ਕੀਟ ਵਿਗਿਆਨੀ ਡਾ. ਪੀ ਐੱਸ ਸ਼ੇਰਾ ਨੇ ਦੱਸਿਆ ਕਿ ਲਾਖ ਕੁਦਰਤੀ, ਨਵਿਆਉਣਯੋਗ, ਜੈਵਿਕ ਤੇ ਵਾਤਾਵਰਣ ਪੱਖੀ ਇਕਾਈ ਹੈ । ਉਹਨਾਂ ਕਿਹਾ ਕਿ ਲਾਖ ਜੀਵਨ ਦੇ ਵੱਖੋ-ਵੱਖ ਖੇਤਰਾਂ ਵਿੱਚ ਵਰਤੇ ਜਾਣ ਦੀ ਯੋਗਤਾ ਕਾਰਨ ਮਨੁੱਖ ਲਈ ਇੱਕ ਤੋਹਫ਼ੇ ਵਾਂਗ ਹੈ ।

ਵਿਭਾਗ ਦੇ ਮੁਖੀ ਡਾ. ਡੀ .ਕੇ ਸ਼ਰਮਾ ਨੇ ਲਾਖ ਦੇ ਕੀੜੇ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ ਤੇ ਇਸਦੀ ਸੰਭਾਲ ਲਈ ਯਤਨਾਂ ਦੀ ਹਮਾਇਤ ਕੀਤੀ ।
ਇਸ ਮੌਕੇ ਕੀਟ ਵਿਗਿਆਨੀ ਸੁਧੇਂਦੂ ਸ਼ਰਮਾ ਨੇ ਲਾਖ ਦੇ ਕੀੜੇ ਦੀ ਵਪਾਰਕ ਪੈਦਾਵਾਰ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ । ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਦੇਣ ਲਈ ‘ਲਾਖ ਦੇ ਕੀੜੇ ਦੇ ਪਾਰਕ’ ਦਾ ਦੌਰਾ ਵੀ ਕਰਵਾਇਆ ਗਿਆ ।

ਇਸ ਦੌਰਾਨ ਲਾਖ ਦੇ ਕੀੜੇ ਦੇ ਜੀਵਨ ਚੱਕਰ ਦੇ ਨਾਲ-ਨਾਲ ਉਨਾਂ ਪੌਦਿਆਂ ਬਾਰੇ ਵੀ ਦੱਸਿਆ ਗਿਆ ਜਿਨਾਂ ’ਤੇ ਇਹ ਕੀੜਾ ਵਧੇਰੇ ਪਲਦਾ ਹੈ। ਡਾ. ਰਾਬਿੰਦਰ ਕੌਰ ਨੇ ਡਾ. ਅੰਕਿਤਾ ਠਾਕੁਰ ਨੇ ਲਾਖ ਤੋਂ ਬਣੇ ਕੀੜੇ ਤੋਂ ਬਣੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ । ਇਹ ਪ੍ਰਦਰਸ਼ਨੀ ਡਾ. ਜੀ ਐੱਸ ਕਾਲਕਟ ਲੈਬਾਰਟਰੀਜ਼ ਵਿੱਚ ਲਾਈ ਗਈ ਸੀ । ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧਿਤ ਸਾਹਿਤ ਵੀ ਵੰਡਿਆ ਗਿਆ ।

Facebook Comments

Trending