ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਵਣ-ਖੇਤੀ ਅਤੇ ਕੁਦਰਤੀ ਸੋਮੇ ਵਿਭਾਗ ਦੇ ਸਹਿਯੋਗ ਨਾਲ ਦੋ ਦਿਨਾਂ ਸਿਖਲਾਈ ਕੋਰਸ ‘ਵਣ-ਖੇਤੀ, ਰੁੱਖ, ਨਰਸਰੀ ਅਤੇ ਬੂਟਿਆਂ ਦੀ ਸਾਂਭ-ਸੰਭਾਲ ਕਰਕੇ ਵਾਤਾਵਰਨ ਬਚਾਓ ਅਤੇ ਮੁਨਾਫਾ ਕਮਾਓ’ ਵਿਸ਼ੇ ਤੇ ਕਰਵਾਇਆ ਗਿਆ।
ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 20 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਇਸ ਦੋ ਦਿਨਾਂ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰ ਵਣ-ਖੇਤੀ ਬਾਰੇ ਸਿਖਲਾਈ ਦਿੱਤੀ ਗਈ। । ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਵਣ-ਖੇਤੀ ਦਾ ਵਾਤਾਵਰਨ ਦੀ ਸਾਂਭ-ਸੰਭਾਲ ਵਿੱਚ ਯੋਗਦਾਨ ਬਾਰੇ ਮਾਹਿਰਾਂ ਵੱਲੋਂ ਚਾਨਣਾ ਪਾਇਆ ਗਿਆ।
ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਐਸ. ਕੇ. ਚੌਹਾਨ, ਮੁਖੀ ਵਣ-ਖੇਤੀ ਅਤੇ ਕੁਦਰਤੀ ਸੋਮੇ ਵਿਭਾਗ ਨੇ ਵਣ-ਖੇਤੀ ਦੀ ਆਰਥਿਕ ਅਤੇ ਵਾਤਾਵਰਨ ਲਈ ਮਹਤੱਤਾ ਬਾਰੇ ਵਿਸਥਾਪੂਰਵਕ ਦੱਸਿਆ। ਇਸ਼ ਕੋਰਸ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਡਾ. ਰਿਸ਼ੀਇੰਦਰ ਸਿੰਘ ਗਿੱਲ, ਡਾ. ਹਰਮੀਤ ਸਿੰਘ ਸਾਰਲਾਚ, ਡਾ. ਬਲਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਜੀ. ਪੀ. ਐਸ. ਢਿੱਲੋਂ, ਡਾ. ਅਰਸ਼ਦੀਪ ਕੌਰ ਅਤੇ ਡਾ. ਸਪਨਾ ਠਾਕੁਰ ਨੇ ਆਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।