ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫ਼ਾਰ ਵਿਮੈਨ ,ਲੁਧਿਆਣਾ ਵਿਖੇ ਗਣਿਤ ਵਿਭਾਗ ਵੱਲੋਂ ਪ੍ਰੈਕਟੀਕਲ ਐਪਲੀਕੇਸ਼ਨ ਆਫ਼ ਮੈਥ ਦੇ ਥੀਮ ‘ਤੇ ਇੱਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵਿਦਿਆਰਥਣਾਂ ਨੂੰ ਰੋਜ਼ਾਨਾ ਜਿੰਦਗੀ ਵਿੱਚ ਗਣਿਤ ਦੀ ਲੋੜ ਅਤੇ ਉਸ ਦੇ ਉਪਯੋਗ ਬਾਰੇ ਜਾਗਰੁਕ ਕੀਤਾ ਗਿਆ। ਵਿਿਦਆਰਥਣਾਂ ਨੇ ਇਸ ਕਾਰਗੁਜ਼ਾਰੀ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਉਹਨਾਂ ਨੇ ਵੱਖ ਵੱਖ ਚਾਰਟ ਅਤੇ ਪੋਸਟਰ ਬਣਾ ਕੇ ਗਣਿਤ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ । ਇਸ ਮੌਕੇ ਮੁਸਕਾਨ ਵਰਮਾ ਨੇ ਪਹਿਲਾ,ਨਗਮਾ ਨੇ ਦੂਜਾ ਅਤੇ ਤਮੰਨਾ ਨੇ ਤੀਜਾ ਸਥਾਨ ਹਾਸਿਲ ਕੀਤਾ ।
ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਅਤੇ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਨੇ ਵਿਦਿਆਰਥਣਾਂ ਦੇ ਅਜਿਹੇ ਯਤਨਾਂ ਦੀ ਸ਼ਲਾਂਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਮੌਕੇ ਸਿਰਜਦੇ ਰਹਿਣ ਲਈ ਪ੍ਰੇਰਿਆ ।