ਲੁਧਿਆਣਾ : ਖਾਲਸਾ ਕਾਲਜ, ਸਿਵਲ ਲਾਈਨਜ਼ ਵੱਲੋਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਤਹਿਤ ਇੱਕ ਅੰਤਰ-ਸ਼੍ਰੇਣੀ ਪੇਪਰ ਰੀਡਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਵਿਸ਼ਾ “ਪੰਜਾਬ ਅਤੇ ਆਂਧਰਾ ਪ੍ਰਦੇਸ਼ ਦਾ ਸੰਗੀਤ” ਸੀ। ਇਸ ਮੁਕਾਬਲੇ ਵਿਚ 10 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਮੁੱਖ ਵਿਸ਼ੇ ਨਾਲ ਸਬੰਧਿਤ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ।
ਇਹ ਮੁਕਾਬਲਾ ਨਿਰਣਾ ਕਰਨ ਲਈ ਕਾਫ਼ੀ ਔਖਾ ਸੀ। ਸ਼੍ਰੀਮਤੀ ਸੁਮੇਧਾ ਵਧਵਾ ਅਤੇ ਰੀਮਾ ਸ਼ਰਮਾ ਨੇ ਨਿਰਣੇ ਦਾ ਕਰੱਤਵ ਨਿਭਾਇਆ। । ਪ੍ਰਿੰਸੀਪਲ ਡਾ ਮੁਕਤੀ ਗਿੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਸਲਾਹ ਦਿੱਤੀ ਅਤੇ ਜੇਤੂਆਂ ਨੂੰ ਵਧਾਈ ਵੀ ਦਿੱਤੀ।