ਸੈਸ਼ਨ 2023-2025 ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਵਿਖੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਡਾ: ਨਿਰੋਤਮਾਂ ਸ਼ਰਮਾ, ਐਸੋਸੀਏਟ ਪ੍ਰੋਫੈਸਰ , ਡਾ.ਏਕਤਾ ਅਤੇ ਡਾ.ਹਰਪ੍ਰੀਤ ਕੌਰ ਗਰੇਵਾਲ ਸਹਾਇਕ ਪ੍ਰੋਫੈਸਰ ਪ੍ਰੋਗਰਾਮ ਦੇ ਪ੍ਰਬੰਧਕ ਸੀ।
ਪਾਰਟੀ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਿਸ ਫਰੈਸ਼ਰ ਮੁਕਾਬਲਾ ਇਸ ਈਵੈਂਟ ਦੀ ਖਾਸ ਗੱਲ ਸੀ ਜਿੱਥੇ ਫਰੈਸ਼ਰ ਨੇ ਰੈਂਪ ਵਾਕ ਕੀਤਾ। ਇਸ ਮੁਕਾਬਲੇ ਦੇ ਜੱਜ ਡਾ: ਸਤਵੰਤ ਕੌਰ, ਡਾ: ਤ੍ਰਿਪਤਾ ਅਤੇ ਡਾ.ਰੇਖਾ ਸੀ।ਮਿਸ ਫਰੈਸ਼ਰ ਦਾ ਤਾਜ ਚਕਸ਼ੂ ਰਤਨ ਨੂੰ ਮਿਲਿਆ। ਗੁਰਨੂਰ ਕੌਰ ਫਸਟ ਰਨਰ ਅੱਪ ਅਤੇ ਅਦਿਤੀ ਸ਼ਰਮਾ ਸੈਕਿੰਡ ਰਨਰ ਅੱਪ ਬਣੀ। ਤਮੰਨਾ ਨੇ ਮਿਸ ਬਿਊਟੀਫੁੱਲ ਅਟਾਇਰ ਜਦਕਿ ਮਹਿਮਾ ਤ੍ਰਿਘਾਟੀਆ ਮਿਸ ਬਿਊਟੀਫੁੱਲ ਸਮਾਇਲ ਦਾ ਖਿਤਾਬ ਜਿੱਤਿਆ।
ਕਾਰਜਕਾਰੀ ਪ੍ਰਿੰਸੀਪਲ ਡਾ: ਸਤਵੰਤ ਕੌਰ ਨੇ ਫਰੈਸ਼ਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਜੋ ਵੀ ਸੁਪਨੇ ਹਨ, ਉਨ੍ਹਾਂ ਨੂੰ ਸਹੀ ਸੇਧ ਅਤੇ ਇਮਾਨਦਾਰ ਯਤਨਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ।