Connect with us

ਪੰਜਾਬੀ

ਵਿਦਿਆਰਥਣਾਂ ਵੱਲੋਂ ਮਨੁੱਖਤਾ ਅਤੇ ਵਾਤਾਵਰਣ ਦੀ ਰੱਖਿਆ ਵਿਸ਼ੇ ਤੇ ਮੈਰਾਥਨ ਦਾ ਆਯੋਜਨ

Published

on

Organizing a marathon on the topic of protection of humanity and environment by female students

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ਅਤੇ ਗੁਰਪ੍ਰੀਤ ਗੋਗੀ, ਐਮ.ਐਲ.ਏ. ਲੁਧਿਆਣਾ (ਪੱਛਮੀ) ਦੀ ਰਹਿਨੁਮਾਈ ਸਦਕਾ ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਅਤੇ ਵਾਤਾਵਰਣ ਦੀ ਰੱਖਿਆ ਵਿਸ਼ੇ ਤੇ ਮੈਰਾਥਨ ਦਾ ਆਯੋਜਨ ਕੀਤਾ ਗਿਆ।

ਇਸ ਮੈਰਾਥਨ ਵਿੱਚ ਪੁਲਿਸ ਕਮਿਸ਼ਨਰ.ਮਨਦੀਪ ਸਿੰਘ ਸਿੱਧੂ ਅਤੇ ਡਾ. ਸੁਖਚੈਨ ਗੋਗੀ ਵੀ ਸ਼ਾਮਿਲ ਹੋਏ। ਇਹ ਮੈਰਾਥਨ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਜਵਾਹਰ ਨਗਰ, ਮਿੱਡਾ ਚੌਂਕ, ਕੋਚਰ ਮਾਰਕਿਟ ਤੋਂ ਭਾਰਤ ਨਗਰ ਚੌਕ ਤੋਂ ਹੁੰਦੀ ਹੋਈ ਕਾਲਜ ਵਿਖੇ ਪਹੁੰਚ ਕੇ ਸਮਾਪਤ ਹੋਈ।

ਇਸ ਮੈਰਾਥਨ ਵਿੱਚ ਸਮੂਹ ਸਟਾਫ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸਲੋਗਨਾ ਰਾਹੀ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਧੀ ਬਚਾਓ ਤੇ ਧੀ ਪੜਾਓ ਆਦਿ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ।

ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਜੀ ਵੱਲੋਂ ਮਾਨਯੋਗ ਗੁਰਪ੍ਰੀਤ ਗੋਗੀ ਜੀ ਦਾ ਧੰਨਵਾਦ ਕੀਤਾ ਗਿਆ।

Facebook Comments

Trending