ਬਲਾਕ ਸਿੱਧਵਾਂ ਬੇਟ-2 ਲੁਧਿਆਣਾ ਵਿਖੇ ‘ਮੇਰੀ ਮਿੱਟੀ ਮੇਰਾ ਦੇਸ਼’ ਅਧੀਨ ਅਮ੍ਰਿਤ ਵਾਟਿਕਾ ਲਈ ‘ਅਮ੍ਰਿਤ ਕਲਸ਼’ ਅਭਿਆਨ ਤਹਿਤ ਪ੍ਰੋਗਰਾਮ ਹੋਇਆ। ਇਸ ਸਮਾਗਮ ਵਿੱਚ ਬਲਾਕ ਦੇ 51 ਸਕੂਲਾਂ ਦੇ ਹੈੱਡ ਟੀਚਰ ਆਪਣੇ ਆਪਣੇ ਸਕੂਲ ਦੀ ਮਿੱਟੀ ਦਾ ਕਲਸ਼ ਤਿਆਰ ਕਰਕੇ ਬਲਾਕ ਪੱਧਰੀ ਸਮਾਗਮ ਵਿਚ ਪਹੁੰਚੇ। ਮੁੱਖ ਮਹਿਮਾਨ ਜਿਲ੍ਹਾ ਸਿੱਖਿਆ ਅਫਸਰ ਬਲਦੇਵ ਸਿੰਘ ਜੋਧਾਂ ਨੇ ਬੱਚਿਆਂ ਨੂੰ ਕਿਹਾ ਕਿ ਸਾਡੇ ਦੇਸ਼ ਦੀ ਮਿੱਟੀ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਸਿੰਜੀ ਹੋਈ ਹੈ। ਇਸ ਮਿੱਟੀ ਚੋਂ ਹਮੇਸ਼ਾ ਦੇਸ਼ ਭਗਤੀ ਦੀ ਮਹਿਕ ਆਉਂਦੀ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਦੇਵ ਸਿੰਘ ਸਰਹਾਲੀ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਮਿੱਟੀ,ਪੌਣ ਤੇ ਪਾਣੀ ਦੀ ਹਮੇਸ਼ਾ ਰੱਖਿਆ ਕਰਨੀ ਚਾਹੀਦੀ ਹੈ। ਇਹੀ ਸਾਨੂੰ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਹੈ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੋਂ ਮਿੱਟੀ ਦੇ ਕਲਸ਼ ਲੈ ਕੇ ਪਹੁੰਚੇ 51 ਹੈੱਡ ਟੀਚਰ ਸਹਿਬਾਨਾਂ ਤੋਂ ਉਹਨਾਂ ਨੇ ਅੰਮ੍ਰਿਤ ਕਲਸ਼ ਪ੍ਰਾਪਤ ਕੀਤੇ।