ਪੰਜਾਬੀ
ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਮਾਰਕਿਟਿੰਗ ਫੈਸਟ ਦਾ ਆਯੋਜਨ
Published
2 years agoon

ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਮਾਰਕਿਟਿੰਗ ਫੈਸਟ – 2023 ਦਾ ਆਯੋਜਨ ਹੋਇਆ । ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਇਸ ਦਾ ਆਯੋਜਨ ਵਿਦਿਆਰਥੀਆਂ ਦੀ ਮਾਰਕਟਿੰਗ ਕਲਾ ਨੂੰ ਨਿਖਾਰਨ ਦੇ ਲਈ ਕੀਤਾ ਗਿਆ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਮਾਰਕਿਟਿੰਗ ਫੈਸਟ ਵਿੱਚ ਵਧ -ਚੜ੍ਹ ਕੇ ਹਿੱਸਾ ਲਿਆ ਗਿਆ।
ਇਸ ਮੌਕੇ ਕਾਲਜ ਦੇ ਮੌਜੂਦਾ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਪਹੁੰਚੇ। ਪ੍ਰਤੀਭਾਗੀਆਂ ਵੱਲੋਂ ਖਾਣ – ਪੀਣ ਦੇ ਸਮਾਨ , ਸੈਲਫੀ ਪੁਆਇੰਟ ਅਤੇ ਰੌਚਕ ਖੇਡਾਂ ਦੇ ਸਟਾਲ ਲਗਾਏ ਗਏ। ਵਿਦਿਆਰਥੀਆਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਓਪਨ ਮਾਈਕ ਖਾਸ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਵੱਲੋਂ ਨੱਚ ਕੇ, ਗਾ ਕੇ ਅਤੇ ਹਾਸ-ਰਸ ਪੇਸ਼ਕਾਰੀਆਂ ਦੇ ਕੇ ਖੂਬ ਰੰਗ ਬੰਨ੍ਹਿਆ ਗਿਆ ।
ਇਸ ਮੁਕਾਬਲੇ ‘ਚ ਪਹਿਲਾ ਇਨਾਮ Beynaam Adda ਟੀਮ ਨੇ ਪ੍ਰਾਪਤ ਕੀਤਾ ਜਿਸ ਦੇ ਪ੍ਰਤੀਭਾਗੀ ਪ੍ਰਾਂਜਲ ਜੈਨ, ਆਸ਼ੀਸ਼ ਕੁਮਾਰ, ਵਿਸ਼ਾਲ, ਮਾਧਵ ਖੁਰਾਣਾ ਅਤੇ ਪਾਰਸ ਧਵਨ ਸੀ। ਦੂਜਾ ਇਨਾਮ Yum Yum ਟੀਮ ਨੇ ਪ੍ਰਾਪਤ ਕੀਤਾ ਜਿਸ ਦੇ ਪ੍ਰਤੀਭਾਗੀ ਲਵੀਸ਼, ਤਮੰਨਾ, ਮਨੀਸ਼ਾ ਅਤੇ ਸਾਹਿਲ ਮਲਿਕ ਸੀ। ਤੀਜਾ ਇਨਾਮ Yummy Cart ਟੀਮ ਨੇ ਪ੍ਰਾਪਤ ਕੀਤਾ ਜਿਸਦੇ ਪ੍ਰਤੀਭਾਗੀ ਦੇਵ ਭਾਰਦਵਾਜ ਅੰਕ, ਕਨਵ ਅਤੇ ਖੁਸ਼ੀ ਸਨ।
You may like
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ‘ਤੇ ਵੈਲਿਯੂ ਐਡਿਡ ਕੋਰਸ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਪ੍ਰਭਾਵਸ਼ਾਲੀ ਵਾਰਤਾਲਾਪ ਤਰੀਕੇ ਵਿਸ਼ੇ ‘ਤੇ ਪ੍ਰਸਾਰ ਭਾਸ਼ਣ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਦਾ ਐਮ ਕਾਮ ਦਾ ਨਤੀਜਾ ਰਿਹਾ ਸ਼ਾਨਦਾਰ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਸੜਕ ਸੁਰੱਖਿਆ ਵਿਸ਼ੇ ‘ਤੇ ਪ੍ਰਸਾਰ ਭਾਸ਼ਣ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਪੋਸ਼ਣ ਪਖਵਾੜੇ ਨੂੰ ਸਮਰਪਿਤ ਸਲਾਦ ਬਣਾਉਣ ਦਾ ਮੁਕਾਬਲਾ
-
DD Jain College ‘ਚ ਹੁਨਰ ਵਿਕਾਸ ਪ੍ਰੋਗਰਾਮ ਨਾਲ ਸਬੰਧਤ ਕਰਵਾਇਆ ਸੈਮੀਨਾਰ