Connect with us

ਪੰਜਾਬੀ

ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ

Published

on

Organized discussion on Sukhmani Brar's book Façade

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਸੁਸ਼ਮਿੰਦਰਜੀਤ ਕੌਰ ਨੇ ਪ੍ਰੋਗਰਾਮ ਦੇ ਆਰੰਭ ਵਿਚ ਇਸ ਪੁਸਤਕ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਪੱਸ਼ਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਅਨੇਕਾਂ ਹੀ ਸੂਚਨਾ, ਸੰਚਾਰ, ਟੈਕਨਾਲੋਜੀ ਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ। ਪ੍ਰੰਤੂ ਇਸ ਦੇ ਅੰਨੇਵਾਹ ਰੁਝਾਨ ਤੇ ਲਗਾਉ ਨੇ ਸਾਨੂੰ ਭਾਵਨਾਤਮਕ ਤੇ ਸੰਵੇਦਨਸ਼ੀਲਤਾ ਪੱਖੋ ਖਾਲੀ ਕਰ ਦਿੱਤਾ ਹੈ। ਸੁਖਮਨੀ ਦੀ ਇਹ ਪੁਸਤਕ ਯੁਵਾ ਪੀੜੀ ਲਈ ਪ੍ਰੇਰਣਾਸਰੋਤ ਹੈ।

ਡਾ. ਸ. ਪ. ਸਿੰਘ ਨੇ ਸੁਖਮਨੀ ਬਰਾੜ ਵਿਦਿਆਰਥਣ, ਐਮ.ਸੀ.ਐਮ. ਡੀ.ਏ.ਵੀ. ਕਾਲਜ, ਚੰਡੀਗੜ੍ਹ ਦੀ ਇਸ ਲਿਖਤ ਦੀ ਸਰਾਹਣਾ ਕੀਤੀ ਤੇ ਉਸਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਲਈ ਇਹ ਪੁਸਤਕ ਪ੍ਰੇਰਿਤ ਕਰੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸ੍ਰੋਤਿਆ ਨੂੰ ਦੱਸਿਆ ਕਿ ਸੁਖਮਨੀ ਬਰਾੜ ਦੀ ਇਹ ਦੂਸਰੀ ਪੁਸਤਕ ਹੈ ਜਿਹੜੀ ਮਨੁੱਖ ਦੀ ਅੰਤਰ ਦੀ ਯਾਤਰਾ ਬਾਰੇ ਹੈ। ਪ੍ਰੋ. ਮਨਜੀਤ ਸਿੰਘ ਛਾਬੜਾ, ਪ੍ਰਿੰਸੀਪਲ ਗੁਨਮੀਤ ਕੌਰ, ਕੁਲਜੀਤ ਸਿੰਘ ਮੈਂਬਰ ਅਤੇ ਅੰਗਰੇਜ਼ੀ ਤੇ ਪੰਜਾਬੀ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਰਹੇ।

Facebook Comments

Trending