ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਦੀ ਯੋਗ ਅਗਵਾਈ ਅਤੇ ਕਾਲਜ ਦੀ ਪ੍ਰੀਖਿਆ ਸ਼ਾਖਾ ਦੇ ਸਹਿਯੋਗ ਨਾਲ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਸੰਜੀਵ ਅਰੋੜਾ ਐਮ ਪੀ ਰਾਜ ਸਭਾ ਉਚੇਚੇ ਤੌਰ ਤੇ ਪੁੱਜੇ। ਸਮਾਗਮ ਦੀ ਸ਼ੁਰੂਆਤ ਕਾਲਜ ਪ੍ਰੰਪਰਾ ਅਨੁਸਾਰ ਸ਼ਬਦ ਗਾਇਨ ਨਾਲ ਕੀਤੀ ਗਈ ।
ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਕਾਲਜ ਦੀ ਸਲਾਨਾ ਰਿਪੋਰਟ ਵਿਸਤ੍ਰਿਤ ਰੂਪ ਵਿਚ ਪੜੀ ਜਿਸ ਵਿੱਚ ਕਾਲਜ ਦੀ ਅਕਾਦਮਿਕ ਖੇਤਰ ਖੇਡ ਖੇਤਰ ਐਨ ਸੀ ਸੀ ਐਨ ਐਸ ਐਸ ਅਤੇ ਕਾਲਜ ਵਿੱਚ ਚਲ ਰਹੇ ਵਖ ਵਖ ਕਲੱਬ ਅਤੇ ਸੁਸਾਇਟੀ ਦੀ ਭਰਪੂਰ ਜਾਣਕਾਰੀ ਸਭ ਨਾਲ ਸਾਂਝੀ ਕੀਤੀ । ਜਿਸ ਵਿੱਚ 2020 2021ਦੇ 843 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ।
ਕਾਲਜ ਵਿੱਚ ਚਲਦੇ 10 ਪੋਸਟ ਗਰੈਜੂਏਟ ਵਿਭਾਗ ਦੇ 350ਦੇ ਵਿਦਿਆਰਥੀ ਅਤੇ497ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਨਿਵਾਜਿਆ ਗਿਆ। ਜਿਸ ਵਿੱਚ 82 ਐਮ.ਏ. ਇਕਨਾਮਿਕਸ, 34 ਅੰਗਰੇਜ਼ੀ, 35 ਹਿੰਦੀ, 35 ਪੰਜਾਬੀ, 6 ਭੂਗੋਲ, 27 ਐਮ.ਕਾਮ (ਜਨਰਲ), 25 ਐਮ.ਕਾਮ (ਬੀ.ਆਈ.), 27 ਐਮਐਸਸੀ ਮੈਥ, 37 ਐਮਐਸਸੀ ਫਿਜ਼ਿਕਸ, 33 ਐਮਐਸਸੀ ਕੈਮਿਸਟਰੀ ਅਤੇ 10 ਐਮਐਸਸੀ ਆਈ.ਟੀ. ਡਿਗਰੀ ਪ੍ਰਦਾਨ ਕੀਤੀ ਗਈ ।
ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੰਜੀਵ ਅਰੋੜਾ ਦਾ ਵਿਦਿਆਰਥੀਆਂ ਨਾਲ ਸੁਭਾਵਿਕ ਤਾਲਮੇਲ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗ੍ਰੈਜੂਏਸ਼ਨ ਉਨ੍ਹਾਂ ਲਈ ਸਭ ਤੋਂ ਵੱਡਾ ਦਿਨ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਮਾਤਾ- ਪਿਤਾ ਦਾ ਆਸ਼ੀਰਵਾਦ ਲੈਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਾਲਜ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ । ਇਸ ਤੋਂ ਬਾਅਦ ਮੁੱਖ ਮਹਿਮਾਨਾਂ ਅਤੇ ਹੋਰ ਉੱਘੇ ਮਹਿਮਾਨਾਂ ਅਤੇ ਹੋਰ ਪੁੱਜੀਆਂ ਉਘੀਆ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।