Connect with us

ਪੰਜਾਬੀ

ਐਸ ਸੀ ਡੀ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ‘ਤੇ ਦੋ ਰੋਜ਼ਾ ਸਮਾਗਮ ਦਾ ਆਯੋਜਨ

Published

on

Organized a two-day event on the martyrdom of Shaheed Bhagat Singh at SCD College

ਲੁਧਿਆਣਾ : ਅੱਜ ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਐਨ ਐਸ ਐਸ ਯੂਨਿਟ ਵਲੋਂ ਇਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ ਵਿਦਿਆਰਥੀ ਕਸ਼ਿਸ਼ ਨਵਜੋਤ ਸਿੰਘ ਵਿਕਰਮ ਸਿੰਘ ਅਤੇ ਰਾਜਬੀਰ ਕੌਰ ਨੇ ਭਗਤ ਸਿੰਘ ਦੇ ਸ਼ਹੀਦੀ ਦੀਆਂ ਯਾਦਾਂ ਨੂੰ ਤਾਜਾ ਕੀਤਾ ਜਿਸ ਨਾਲ ਪੂਰੇ ਮਾਹੌਲ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰ ਗਈ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ ਵਿਦਿਆਰਥੀ ਦਾ ਆਪਣੇ ਦੇਸ਼ ਪ੍ਰਤੀ ਕਰਤੱਵ ਨੂੰ ਸਮਝਣਾ ਸਮੇਂ ਦੀ ਮੰਗ ਹੈ। ਪ੍ਰੋ ਗੀਤਾਂਜਲੀ ਪਬਰੇਜਾ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਸਹੁੰ ਚੁੱਕਵਾਈ। ਇਸ ਮੌਕੇ ਵਿਦਿਆਰਥੀਆਂ ਵਲੋਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਏ। ਵਿਦਿਆਰਥੀਆਂ ਵਲੋਂ ਭਗਤ ਸਿੰਘ ਦੀ ਜਿੰਦਗੀ ਨਾਲ ਸੰਬੰਧਤ ਭਾਸ਼ਣ ਪ੍ਰਤੀਯੋਗਤਾ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।

ਸਮਾਗਮ ਦੇ ਅੰਤ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਕਜਲਾ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨਾਲ ਭਗਤ ਸਿੰਘ ਦੀਆਂ ਬੀਤੀਆਂ ਯਾਦਾਂ ਨੂੰ ਤਾਜਾ ਕੀਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਭਾਵਨਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋਂ ਦੇਸ਼ ਲਈ ਅਜਿਹੀ ਕੋਮਲ ਉਮਰ ਵਿੱਚ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

Facebook Comments

Trending