ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਐਮ.ਬੀ.ਏ.ਸੀ.ਆਈ.ਟੀ. ਵਿਭਾਗ ਨੇ ਸ਼੍ਰੀਮਤੀ ਮੀਨਾਕਸ਼ੀ ਥੰਮਨ ਅਤੇ ਸ਼੍ਰੀਮਤੀ ਪ੍ਰਿਯਾ ਆਹੁਜਾ ਦੀ ਕੋਆਰਡੀਨੇਟਰਸ਼ਿਪ ਹੇਠ ਵਿਅਕਤੀਗਤ ਵਿਕਾਸ,ਫੈਂਸਲਾ ਲੈਣ ਅਤੇ ਇੰਟਰਵਿਊ ਦੇ ਹੂਨਰ’ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੀ.ਕਾਮ.ਭਾਗ ਤੀਜਾ ਅਤੇ ਐਮ.ਬੀ.ਏ.ਸੀ.ਆਈ.ਟੀ. ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਉਹਨਾਂ ਨੇ ਸਖਸ਼ੀਅਤ ਵਿਕਾਸ,ਆਤਮ-ਵਿਸ਼ਵਾਸ ਨਿਰਮਾਣ ਦੇ ਵੱਖ-ਵੱਖ ਪਹਿਲੂਆਂ’ਤੇ ਸਿਖਲਾਈ ਅਤੇ ਹੁਨਰ ਆਧਾਰਿਤ ਗਤੀਵਿਧੀਆਂ ਸਮੇਤ ਭਿੰਨ-ਭਿੰਨ ਇੰਟਰਐਕਟਿਵ ਸੈਸ਼ਨਾਂ ਤੋਂ ਲਾਭ ਪ੍ਰਾਪਤ ਕੀਤਾ।ਇਸ ਮੌਕੇ ਜੇ.ਸੀ.ਆਈ. ਲਧਿਆਣਾ ਸ਼ਹਿਰ ਤੋਂ ਸ਼੍ਰੀਮਤੀ ਬਲਜੀਤ ਕੌਰ ਅਤੇ ਸ.ਤਜਿੰਦਰ ਸਿੰਘ ਨੇ ਵਿਸ਼ਾ ਮਾਹਿਰ ਵੱਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਸਵਰਨ ਸਿੰਘਐਮ.ਬੀ.ਏ.ਸੀ.ਆਈ.ਟੀ. ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।