ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ, ਫ਼ਾਰ ਵੂਮੈਨ, ਲੁਧਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ ਜ਼ੋਨਲ ਸਕਿੱਲ-ਇਨ-ਟੀਚਿੰਗ ਅਤੇ ਆਨ ਦੀ ਸਪਾਟ ਟੀਚਿੰਗ ਏਡਜ਼ ਤਿਆਰੀ ਪ੍ਰਤੀਯੋਗਤਾ 2023( ਜ਼ੋਨ ਬੀ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਗੀਦਾਰਾਂ ਨੇ 4 ਵਿਸ਼ਿਆਂ- ਸਮਾਜਿਕ ਅਧਿਐਨ, ਅਰਥ ਸ਼ਾਸਤਰ, ਗ੍ਰਹਿ ਵਿਗਿਆਨ, ਅਤੇ ਸਰੀਰਕ ਸਿੱਖਿਆ ਵਿੱਚ ਮੁਕਾਬਲਾ ਕੀਤਾ ।
ਸ੍ਰੀਮਤੀ ਸੁਮਨ ਲਤਾ, ਪ੍ਰਿੰਸੀਪਲ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਡਾ: ਨੀਰਜ ਕੁਮਾਰ, ਪ੍ਰਿੰਸੀਪਲ ਐੱਚ.ਕੇ.ਐੱਲ. ਕਾਲਜ ਆਫ਼ ਐਜੂਕੇਸ਼ਨ, ਗੁਰੂਹਰਸਹਾਏ, ਫਿਰੋਜ਼ਪੁਰ ਨੇ ਅਬਜ਼ਰਵਰ ਵਜੋਂ ਸ਼ਿਰਕਤ ਕੀਤੀ। ਡਾ: ਤਰਲੋਕ ਬੰਧੂ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਮੁਕਤਸਰ ਦੇ ਪ੍ਰਿੰਸੀਪਲ ਇਸ ਦਿਨ ਦੇ ਮਹਿਮਾਨ ਸਨ।
ਇਸ ਮੌਕੇ ਡਾ: ਮੁਕਤੀ ਗਿੱਲ, ਡਾਇਰੈਕਟਰ ਖ਼ਾਲਸਾ ਇੰਸਟੀਚਿਊਸ਼ਨਜ਼ ਵੀ ਹਾਜ਼ਰ ਸਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਸਤਵੰਤ ਕੌਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।