ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੇ ਆਈ.ਟੀ.ਕਲੱਬ ਵੱਲੋਂ ‘ਸਾਈਬਰ ਸੁਰੱਖਿਆ ਜਾਗਰੁਕਤਾ’ ਵਿਸ਼ੇ ਉੱਤੇ ਇਕ ਪਾਵਰ ਪੁਆਇੰਟ ਪ੍ਰੇਜੇਂਟੇਸ਼ਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਉਪਭੋਗਤਾ ਨੂੰ ਸੂਚਨਾ ਸੁਰੱਖਿਆ ਉਲੰਘਣਾ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਅਤੇ ਇਕ ਸੁਰੱਖਿਅਤ ਆਨਨਲਾਈਨ ਤਜਰਬੇ ਲਈ,ਵੱਖ ਵੱਖ ਸੁਰੱਖਿਆ ਸਕੰਲਪ ਜਿਵੇਂ ਐਂਟੀ ਵਾਈਰਸ ਪ੍ਰੋਗਰਾਮ ਤੋਂ ਜਾਣੂ ਕਰਵਾਇਆ ਗਿਆ।
ਇਸ ਮੁਕਾਬਲੇ ਦੋਰਾਨ ਸਾਈਬਰ ਸੁਰੱਖਿਆ ਦੇ ਉਲੰਘਣ ਦਾ ਪਤਾ ਲਗਾੳੇਣ, ਉਸਨੂੰ ਰੋਕਣ ਅਤੇ ਡਾਟਾ ਦੀ ਸੁੱਰਖਿਆ ਲਈ ਹੋਰ ਤਕਨੀਕੀ ਹੱਲ, ਵਿਦਿਆਰਥਣਾਂ ਦੇ ਸਾਹਮਣੇ ਪੇਸ਼ ਕੀਤੇ ਗਏ ਤਾਂ ਜੋ ਕਿ ਉਹਨਾਂ ਨੂੰ ਸਾਈਬਰ ਸਮਾਰਟ ਬਣਾਇਆ ਜਾ ਸਕੇ ਅਤੇ ਉਪਭੋਗਤਾ ਦੇ ਜ਼ੋਖਮ ਨੂੰ ਘਟਾਇਆ ਜਾ ਸਕੇ ਇਸ ਮੁਕਾਬਲੇ ਵਿੱਚ ਅਨੂੰ ਕੋਰ ਅਤੇ ਖੁਸ਼ੀ ਨੇ ਪਹਿਲਾ ਸਥਾਨ,ਸੋਨਮ ਅਤੇ ਭਾਵਨਾ ਨੇ ਦੂਜਾ ਸਥਾਨ ਅਤੇ ਸ਼ਿਲਪਾ ਅਤੇ ਕਾਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।