Connect with us

ਕਰੋਨਾਵਾਇਰਸ

ਪੰਜਾਬ ਸਰਕਾਰ ਵੱਲੋਂ ਸਕੂਲ ਕਾਲਜ ਬੰਦ ਕਰਨ ਦੇ ਫੁਰਮਾਨ ਦੀ ਕੀਤੀ ਵਿਰੋਧਤਾ

Published

on

Opposition to the Punjab Government's order to close schools and colleges

ਖੰਨਾ ( ਲੁਧਿਆਣਾ ) ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਤੇ ਪਰਮਿੰਦਰ ਚੌਹਾਨ ਦੀ ਅਗਵਾਈ ‘ਚ ਹੋਈ। ਜਿਸ ‘ਚ ਪੰਜਾਬ ਸਰਕਾਰ ਵੱਲੋਂ ਸਕੂਲ ਕਾਲਜ ਬੰਦ ਕਰਨ ਦੇ ਫੁਰਮਾਨ ਦੀ ਵਿਰੋਧਤਾ ਕੀਤੀ। ਇਸ ਦੌਰਾਨ ਮੰਗ ਕੀਤੀ ਕਿ ਜੇ ਕੋਰੋਨਾ ਬਹਾਨੇ ਕੁਝ ਬੰਦ ਕਰਨਾ ਹੈ ਤਾਂ ਆਪਣੀਆਂ ਸਿਆਸੀ ਰੈਲੀਆਂ ਬੰਦ ਕਰਨ ਸਕੂਲ ਕਾਲਜ ਨਹੀਂ।

ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਆੜ ਹੇਠ ਸਕੂਲਾਂ, ਕਾਲਜਾਂ ਨੂੰ ਮੁੜ ਬੰਦ ਕਰਨ ਤੇ ਸਿੱਖਿਆ ਨੂੰ ਤਬਾਹ ਕਰਨ ਦੇ ਸਰਕਾਰ ਦੇ ਤੌਰ ਤਰੀਕਿਆਂ ਦੀ ਯੂਨੀਅਨ ਸਖਤ ਨਿਖੇਧੀ ਕਰਦੀ ਹੈ ਤੇ ਸਰਕਾਰ ਨੂੰ ਤੁਰੰਤ ਇਸ ਫੈਸਲੇ ਨੂੰ ਵਾਪਿਸ ਲੈਣਾ ਚਾਹੀਦਾ ਹੈ। ਜੇਕਰ ਲੀਡਰਾਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ ਤਾਂ ਸਕੂਲ ਵੀ ਖੂੱਲ੍ਹੇ ਰੱਖਣੇ ਜਾਇਜ਼ ਬਣਦੇ ਹਨ।

ਸਰਕਾਰਾਂ ਵੱਲੋਂ ਕੋਰੋਨਾ ਨੂੰ ਜ਼ਰੀਆ ਬਣਾ ਕੇ ਲਿਆ। ਇਹ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਦਾ ਫ਼ੈਸਲਾ ਮੁੜ ਤੋਂ ਨਿੱਜੀਕਰਨ ਵੱਲ ਤੇਜ਼ ਗਤੀ ਨਾਲ ਕਦਮ ਪੁੱਟਣ ਦੀ ਸੋਚੀ ਸਮਝੀ ਚਾਲ ਤੋਂ ਵੱਧ ਕੁੱਝ ਨਹੀਂ। ਆਗੂਆਂ ਨੇ ਕਿਹਾ ਕਿ ਨਵੇਂ ਕਾਲੇ ਕਾਨੂੰਨਾਂ, ਮਾੜੀ ਸਿੱਖਿਆ ਨੀਤੀ, ਪੋਸਟਾਂ ਦੀ ਛਾਂਟੀ ਤੇ ਵੱਡੇ ਮਾਰੂ ਆਰਥਿਕ ਹੱਲਿਆਂ ਲਈ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ।

Facebook Comments

Trending