ਲੁਧਿਆਣਾ : ਸ਼ੇਰਪੁਰ ਅਤੇ ਜਨਕਪੁਰੀ ਖੇਤਰ ‘ਚ ਲਗਾਤਾਰ ਡਰਾਈਵ ਚਲਾਉਣ ਤੋਂ ਬਾਅਦ ਨਗਰ ਨਿਗਮ ਦੀ ਤਿਹਬਾਜ਼ਾਰੀ ਬ੍ਰਾਂਚ ਟਰਾਂਸਪੋਰਟ ਨਗਰ ‘ਚ ਚਲੀ ਗਈ ਹੈ ਅਤੇ ਉਥੋਂ ਝੁੱਗੀਆਂ-ਝੌਂਪੜੀਆਂ ਦੇ ਕਬਜ਼ੇ ਹਟਾ ਦਿੱਤੇ ਗਏ ਹਨ। ਜ਼ੋਨ-ਬੀ ਦੇ ਮੁਲਾਜ਼ਮਾਂ ਅਨੁਸਾਰ ਸੜਕਾਂ ਦੀ ਥਾਂ ’ਤੇ ਝੁੱਗੀਆਂ ਬਣੀਆਂ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ।
ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਝੁੱਗੀਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਂਕਿ ਕੁਝ ਥਾਵਾਂ ‘ਤੇ ਪੱਕੇ ਤੌਰ ‘ਤੇ ਟਰੱਕ ਖੜ੍ਹੇ ਹੋਣ ਕਾਰਨ ਕਈ ਝੁੱਗੀਆਂ ਨੂੰ ਹਟਾਉਣ ਦਾ ਕੰਮ ਅਜੇ ਲਟਕਿਆ ਹੋਇਆ ਹੈ |