Connect with us

ਪੰਜਾਬੀ

ਮਾਹਿਰ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਸ਼ੁਰੂ ਪਰ ਦਫਤਰ ਪਹੁੰਚੇ ਲੋੜਵੰਦਾਂ ਦੀ ਹੋਈ ਖੱਜਲ ਖੁਆਰੀ

Published

on

OPD services started by specialist doctors but the needy reached the office

ਲੁਧਿਆਣਾ : ਸਿਵਲ ਸਰਜਨਾਂ ਨੂੰ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਬੀਤੇ ਦਿਨੀਂ ਚਿੱਠੀ ਜਾਰੀ ਕਰਕੇ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਸਿਵਲ ਸਰਜਨ ਤੋਂ ਇਲਾਵਾ ਸਾਰੇ ਪ੍ਰੋਗਰਾਮ ਅਫਸਰ ਅਤੇ ਐਸਐਮਓ ਰੋਜ਼ਾਨਾ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਦੇਣਗੇ ਤਾਂ ਕਿ ਮਰੀਜ਼ਾਂ ਨੂੰ ਰਾਹਤ ਮਿਲ ਸਕੇ।

ਮਾਹਿਰ ਡਾਕਟਰਾਂ ਨੇ ਸਰਕਾਰ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਓਪੀਡੀ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ ਪਰ ਹੁਣ ਉਨ੍ਹਾਂ ਦੇ ਵਿਭਾਗਾਂ ਵਿਚ ਲੋੜਵੰਦ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਲੁਧਿਆਣਾ ਦੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਵੱਲੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਓਪੀਡੀ ਵਿਭਾਗ ਦੇ 103 ਵਿੱਚ ਓਪੀਡੀ ਸੇਵਾਵਾਂ ਦੇਣ ਪਹੁੰਚੇ ਅਤੇ ਉਨ੍ਹਾਂ ਮਰੀਜ਼ਾਂ ਦੀ ਜਾਂਚ ਕੀਤੀ ਪਰ ਉਨ੍ਹਾਂ ਦੇ ਆਪਣੇ ਸੀਐਮਓ ਦਫ਼ਤਰ ਦੇ ਸਹਾਇਕ ਸਿਵਲ ਸਰਜਨ ਦੇ ਦਫਤਰ ਵਿਚ ਲੋੜਵੰਦਾਂ ਦੀ ਭੀੜ ਲੱਗ ਗਈ।

ਜਦ ਇਸ ਬਾਰੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨਾਲ ਗੱਲ ਕੀਤੀ ਗਈ ਜੋ ਕਿ ਓਪੀਡੀ ਵਿਭਾਗ ਵਿੱਚ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਜਿੱਥੇ ਸਾਡੀਆਂ ਡਿਊਟੀਆਂ ਸਰਕਾਰ ਵੱਲੋਂ ਲਗਾਈਆਂ ਜਾਣਗੀਆਂ ਅਸੀਂ ਤਨ ਮਨ ਨਾਲ ਜ਼ਿੰਮੇਵਾਰੀ ਨੂੰ ਨਿਭਾਵਾਂਗੇ।

ਉਨ੍ਹਾਂ ਦੱਸਿਆ ਕਿ ਇਕ ਸਮੇਂ ਡਾ. ਇਕ ਹੀ ਡਿਊਟੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਮੈਂ ਸਿਵਲ ਹਸਪਤਾਲ ਵਿੱਚ ਓਪੀਡੀ ਦੇਖ ਰਿਹਾ ਹਾਂ ਜਦਕਿ ਸਿਵਲ ਸਰਜਨ ਦਫ਼ਤਰ ਵਿੱਚ ਮੈਡੀਕਲ ਕਰਵਾਉਣ ਵਾਲੇ ਲੋਕਾਂ ਦੀ ਭੀੜ ਲੱਗੀ ਹੋਈ ਹੈ।

Facebook Comments

Trending