ਪੰਜਾਬੀ
ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦੇ ਹਨ ਸਿਰਫ਼ 2 ਲੌਂਗ
Published
2 years agoon
ਭੋਜਨ ਬਣਾਉਣ ਵਿਚ ਵਰਤੇ ਜਾਣ ਵਾਲੇ ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਵਿਚ ਵੀ ਲਾਭਕਾਰੀ ਹੁੰਦੇ ਹਨ। ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੋਣ ਕਰਕੇ ਇਸਦੀ ਵਰਤੋਂ ਦਵਾਈਆਂ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਸਿਰਫ 2 ਲੌਂਗ ਲੈਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੋਣ ਦੇ ਨਾਲ ਦੰਦਾਂ ਦੇ ਦਰਦ, ਸਰਦੀ-ਜ਼ੁਕਾਮ ਆਦਿ ਬਹੁਤ ਸਾਰੀਆਂ ਛੋਟੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦਿਆਂ ਬਾਰੇ…
ਲੌਂਗ ਪੇਟ ਦੀ ਐਸਿਡਿਟੀ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਲਈ ਇਕ ਪੈਨ ਵਿੱਚ 1 ਕੱਪ ਪਾਣੀ ਨੂੰ ਉਬਾਲੋ। ਫਿਰ ਇਸ ਵਿਚ 2 ਲੌਂਗ ਪੀਸ ਕੇ ਉਸਦਾ ਪਾਊਡਰ ਮਿਲਾ ਲਓ। ਜਦੋਂ ਪਾਣੀ ਆਪਣਾ ਰੰਗ ਬਦਲਦਾ ਹੈ ਤਾਂ ਗੈਸ ਬੰਦ ਕਰ ਦਿਓ। ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਪੀਓ।
ਦੰਦਾਂ ਦੇ ਦਰਦ ਲਈ 2 ਲੌਂਗ ਪੀਸ ਲਓ। ਤਿਆਰ ਕੀਤੇ ਗਏ ਪਾਊਡਰ ਵਿਚ 1 ਚਮਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਦੰਦਾਂ ‘ਤੇ ਮਲ ਦਿਓ। ਰੋਜ਼ਾਨਾ ਭੋਜਨ ਤੋਂ ਬਾਅਦ 2 ਲੌਂਗ ਅਤੇ 1 ਛੋਟਾ ਇਲਾਇਚੀ ਇਕੱਠੇ ਚਬਾਉਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ‘ਤੇ 2 ਲੌਂਗ ਅਤੇ 4-5 ਤੁਲਸੀ ਦੇ ਪੱਤਿਆਂ ਨੂੰ ਇਕ ਕੱਪ ਪਾਣੀ ‘ਚ ਉਬਾਲੋ। ਲੋੜ ਅਨੁਸਾਰ ਸ਼ਹਿਦ ਮਿਲਾਓ। ਤਿਆਰ ਕੀਤਾ ਗਿਆ ਮਿਸ਼ਰਣ ਨੂੰ ਠੰਡਾ ਕਰਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ। ਅਕਸਰ ਲੋਕਾਂ ਨੂੰ ਮੂੰਹ ‘ਚ ਛਾਲੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ 2 ਲੌਂਗ ਨੂੰ ਹਲਕਾ ਭੁੰਨ ਕੇ ਮੂੰਹ ਵਿਚ ਰੱਖੋ। ਇਸਤੋਂ ਬਾਅਦ ਮੂੰਹ ਵਿੱਚ ਲਾਰ ਆਉਣ ‘ਤੇ ਥੁੱਕਦੇ ਰਹੋ। ਜਲਦੀ ਹੀ ਛਾਲੇ ਦੂਰ ਹੋ ਜਾਣਗੇ।
ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ‘ਚ ਹਰ ਦੂਜਾ ਵਿਅਕਤੀ ਸਟ੍ਰੈੱਸ ਦਾ ਸ਼ਿਕਾਰ ਹੈ। ਅਜਿਹੇ ‘ਚ 2 ਲੌਂਗ, ਤੁਲਸੀ ਅਤੇ ਪੁਦੀਨੇ ਦੇ 7-8 ਪੱਤੇ ਅਤੇ ਇੱਕ ਛੋਟੀ ਇਲਾਇਚੀ ਨੂੰ ਪਾਣੀ ਵਿੱਚ ਉਬਾਲੋ। ਤਿਆਰ ਮਿਸ਼ਰਣ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ। ਸਿਰ ਦਰਦ ਹੋਣ ਤੇ 2 ਲੌਂਗ ਅਤੇ ਇੱਕ ਚੁਟਕੀ ਕਪੂਰ ਨੂੰ ਪੀਸ ਲਓ। ਤਿਆਰ ਪਾਊਡਰ ਨੂੰ 1 ਚਮਚ ਨਾਰੀਅਲ ਦੇ ਤੇਲ ਵਿਚ ਮਿਲਾਕੇ ਸਿਰ ਦੀ ਹਲਕੇ ਹੱਥਾਂ ਨਾਲ ਮਾਲਸ਼ ਕਰੋ।
ਗਰਦਨ ਦਰਦ ਹੋਣ ਦੀ ਸਮੱਸਿਆ ਹੋਣ ‘ਤੇ 2 ਲੌਂਗ ਨੂੰ ਪੀਸ ਲਓ। ਤਿਆਰ ਪਾਊਡਰ ‘ਚ 1 ਚੱਮਚ ਸਰ੍ਹੋਂ ਦਾ ਤੇਲ ਮਿਕਸ ਕਰਕੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਖ਼ਾਸ ਤੌਰ ‘ਤੇ ਬੱਚਿਆਂ ਦੇ ਪੇਟ ਵਿਚ ਕੀੜੇ-ਮਕੌੜੇ ਹੁੰਦੇ ਹਨ। ਅਜਿਹੇ ‘ਚ 2 ਲੌਂਗ ਦੇ ਪਾਊਡਰ ‘ਚ 1 ਚੱਮਚ ਸ਼ਹਿਦ ਮਿਲਾਓ ਅਤੇ ਕੁਝ ਦਿਨਾਂ ਤੱਕ ਖਾਓ। ਇਸ ਨਾਲ ਜਲਦੀ ਰਾਹਤ ਮਿਲੇਗੀ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ
-
ਆਰੀਆ ਕਾਲਜ ਵਿਖੇ ਕਰਵਾਇਆ ਗਿਆ ਅੰਤਰ-ਸ਼੍ਰੇਣੀ ਬੈਡਮਿੰਟਨ ਮੈਚ
-
ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ‘ਚ ਕਾਰਗਰ ਹਨ ਇਹ ਜੜ੍ਹੀ-ਬੂਟੀਆਂ, ਬਣਾਓ ਡਾਈਟ ਦਾ ਹਿੱਸਾ
-
ਜਾਣੋ ਕਿੰਨਾ ਲੋਕਾਂ ਨੂੰ ਹੁੰਦੀ ਹੈ ਭੋਜਨ ਹਜ਼ਮ ਕਰਨ ‘ਚ ਦਿੱਕਤ, ਕਿਸ ਤਰ੍ਹਾਂ ਕਰੀਏ ਇਲਾਜ਼ ?
-
ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਲਈ ਕਰਵਾਇਆ ਪ੍ਰਸ਼ਨੋਤਰੀ ਮੁਕਾਬਲਾ